ਸਾਉਣ ਦੇ ਮਹੀਨੇ 'ਚ ਘਰ 'ਚ ਲਗਾਓ ਇਹ ਪੌਦੇ, ਆਵੇਗੀ ਖੁਸ਼ਹਾਲੀ


By Neha diwan2023-07-03, 11:07 ISTpunjabijagran.com

ਸਾਉਣ

ਸਾਲ 2023 ਵਿੱਚ ਸਾਉਣ ਦਾ ਮਹੀਨਾ 4 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਾਲ ਸਾਉਣ 2 ਮਹੀਨੇ ਤਕ ਰਹੇਗਾ। ਇਸ ਵਾਰ ਸਾਉਣ ਦੇ ਕੁੱਲ 59 ਦਿਨ ਹੋਣਗੇ। ਇਸ ਸਮੇਂ ਦੌਰਾਨ ਕੀਤੇ ਗਏ ਸ਼ੁਭ ਕੰਮ ਦਾ ਦੁੱਗਣਾ ਫਲ ਮਿਲੇਗਾ

ਸਾਉਣ ਦਾ ਮਹੀਨਾ

ਅਜਿਹੇ ਕੰਮ ਸਾਉਣ ਦੇ ਮਹੀਨੇ ਕਰਨੇ ਚਾਹੀਦੇ ਹਨ, ਜੋ ਭਗਵਾਨ ਸ਼ਿਵ ਨੂੰ ਪਿਆਰੇ ਹਨ। ਨਾਲ ਹੀ ਸਾਉਣ ਦੇ ਹਰ ਸੋਮਵਾਰ ਨੂੰ ਵਰਤ ਰੱਖਣ ਦੇ ਨਾਲ ਭੋਲੇਨਾਥ ਦੀ ਪੂਜਾ ਵੀ ਨਿਯਮਾਂ ਅਨੁਸਾਰ ਕਰਨੀ ਚਾਹੀਦੀ ਹੈ।

ਵਾਸਤੂ ਸ਼ਾਸਤਰ ਅਨੁਸਾਰ

ਸਾਉਣ ਦੇ ਮਹੀਨੇ ਵਿੱਚ ਕੁਝ ਖਾਸ ਪੌਦੇ ਲਗਾਉਣ ਦਾ ਬਹੁਤ ਮਹੱਤਵ ਹੈ। ਸਾਉਣ ਦੇ ਮਹੀਨੇ ਜੇਕਰ ਘਰ ਵਿੱਚ ਭਗਵਾਨ ਸ਼ਿਵ ਦੇ ਮਨਪਸੰਦ ਪੌਦੇ ਲਗਾਏ ਜਾਣ ਤਾਂ ਬੇਅੰਤ ਧਨ ਦੀ ਪ੍ਰਾਪਤੀ ਹੁੰਦੀ ਹੈ।

ਬੇਲਪੱਤਰ

ਬੇਲਪੱਤਰ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਸ਼ਿਵਲਿੰਗ 'ਤੇ ਬੇਲਪੱਤਰ ਜ਼ਰੂਰ ਚੜ੍ਹਾਇਆ ਜਾਂਦਾ ਹੈ। ਘਰ 'ਚ ਬੇਲਪੱਤਰ ਦਾ ਰੁੱਖ ਜਾਂ ਬੂਟਾ ਹੋਵੇ, ਉੱਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।

ਸ਼ਮੀ ਦਾ ਪੌਦਾ

ਸਾਉਣ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਨੂੰ ਘਰ 'ਚ ਸ਼ਮੀ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦੈ। ਇਸ ਨਾਲ ਭਗਵਾਨ ਸ਼ਿਵ ਦੇ ਨਾਲ ਸ਼ਨੀ ਦੇਵ ਦੀ ਕਿਰਪਾ ਵੀ ਪ੍ਰਾਪਤ ਹੁੰਦੀ ਹੈ। ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।

ਪਿੱਪਲ ਦਾ ਰੁੱਖ

ਸਾਉਣ ਦੇ ਮਹੀਨੇ ਪਿੱਪਲ ਦੇ ਪੌਦੇ ਨੂੰ ਰੋਜ਼ਾਨਾ ਪਾਣੀ ਦੇਣ ਨਾਲ ਵੀ ਬਹੁਤ ਪੁੰਨ ਮਿਲਦਾ ਹੈ। ਹਰ ਸ਼ਨੀਵਾਰ ਸ਼ਾਮ ਨੂੰ ਪਿੱਪਲ ਦੇ ਦਰੱਖਤ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ।

ਤੁਲਸੀ ਦਾ ਪੌਦਾ

ਭਗਵਾਨ ਸ਼ਿਵ ਨੂੰ ਤੁਲਸੀ ਚੜ੍ਹਾਉਣਾ ਵਰਜਿਤ ਮੰਨਿਆ ਜਾਂਦਾ ਹੈ। ਸਾਉਣ ਦੇ ਮਹੀਨੇ ਘਰ ਵਿੱਚ ਤੁਲਸੀ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਹੈ। ਇਸ ਦੇ ਨਾਲ ਹੀ ਰੋਜ਼ਾਨਾ ਤੁਲਸੀ ਦੀ ਪੂਜਾ ਕਰਨਾ ਵੀ ਬਹੁਤ ਸ਼ੁਭ ਹੈ।

ਕੇਲੇ ਦਾ ਪੌਦਾ

ਕੇਲੇ ਦੇ ਦਰੱਖਤ ਦੀ ਪੂਜਾ ਕਰਨ ਨਾਲ ਭਗਵਾਨ ਵਿਸ਼ਨੂੰ ਪ੍ਰਸੰਨ ਹੁੰਦੇ ਹਨ। ਸਾਉਣ ਮਹੀਨੇ ਦੀ ਕਿਸੇ ਵੀ ਇਕਾਦਸ਼ੀ 'ਤੇ ਘਰ 'ਚ ਕੇਲੇ ਦਾ ਰੁੱਖ ਲਗਾਓ। ਇਸ ਦੀ ਪੂਜਾ ਵੀ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ।

ਸਾਉਣ ਦੇ ਮਹੀਨੇ ਸ਼ਮੀ ਦੇ ਬੂਟੇ ਦੇ ਕੋਲ ਜਗਾਓ ਦੀਵਾ, ਮਿਲਣਗੇ ਅਣਗਿਣਤ ਫਾਇਦੇ