ਸਾਉਣ ਦੇ ਮਹੀਨੇ ਕਿਉਂ ਲੈਣੀ ਚਾਹੀਦੀ ਹੈ ਸਾਤਵਿਕ ਖੁਰਾਕ? ਜਾਣੋ ਕਾਰਨ ਤੇ ਮਹੱਤਵ


By Neha diwan2023-07-02, 12:30 ISTpunjabijagran.com

ਸਾਉਣ ਦਾ ਮਹੀਨਾ

ਸਾਉਣ ਦਾ ਮਹੀਨਾ ਹਿੰਦੂ ਧਰਮ ਵਿੱਚ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਸ ਦੌਰਾਨ ਭੋਲੇਨਾਥ ਦੀ ਰੋਜ਼ਾਨਾ ਪੂਜਾ ਕੀਤੀ ਜਾਂਦੀ ਹੈ ਅਤੇ ਹਰ ਸੋਮਵਾਰ ਨੂੰ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।

ਸਾਤਵਿਕ ਭੋਜਨ

ਜੋ ਲੋਕ ਪੂਜਾ ਜਾਂ ਵਰਤ ਰੱਖਣ ਦੇ ਯੋਗ ਨਹੀਂ ਹਨ, ਉਹ ਵੀ ਇਸ ਮਹੀਨੇ ਵਿੱਚ ਪੂਰੀ ਸ਼ਰਧਾ ਨਾਲ ਰਹਿੰਦੇ ਹਨ। ਇਸ ਸਮੇਂ ਦੌਰਾਨ ਜ਼ਿਆਦਾਤਰ ਹਿੰਦੂ ਘਰਾਂ ਵਿੱਚ ਮੀਟ ਅਤੇ ਮੱਛੀ ਦੀ ਮਨਾਹੀ ਹੁੰਦੀ ਹੈ ਅਤੇ ਲੋਕ ਸਾਤਵਿਕ ਭੋਜਨ ਖਾਂਦੇ ਹਨ।

ਇੰਨੇ ਦਿਨਾਂ ਦਾ ਹੋਵੇਗਾ ਸਾਉਣ ਮਹੀਨਾ

ਇਸ ਵਾਰ ਸਾਉਣ 30 ਦਾ ਨਹੀਂ, ਸਗੋਂ 59 ਦਿਨਾਂ ਦਾ ਹੋਵੇਗਾ, ਅਜਿਹੇ 'ਚ ਲਗਭਗ ਦੋ ਮਹੀਨੇ ਪੂਜਾ-ਪਾਠ 'ਚ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਇਸ ਸਾਲ ਸਾਉਣ ਦਾ ਮਹੀਨਾ 4 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।

ਸਾਤਵਿਕ ਭੋਜਨ ਕੀ ਹੈ?

ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸਾਉਣ ਦੇ ਪੂਰੇ ਮਹੀਨੇ ਵਿੱਚ ਸਿਰਫ ਸਾਤਵਿਕ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਮਹੀਨੇ ਲਸਣ, ਪਿਆਜ਼, ਮੀਟ, ਮੱਛੀ, ਆਂਡੇ ਤੇ ਕਿਸੇ ਵੀ ਤਰ੍ਹਾਂ ਦੇ ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦੈ।

ਵਰਤ

ਵੈਸੇ ਤਾਂ ਵਰਤ ਵਾਲੇ ਦਿਨ ਫਲ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਖਾਣਾ ਬਣਾਉਂਦੇ ਹੋ, ਤਾਂ ਇਸ ਨੂੰ ਦੇਸੀ ਘਿਓ ਜਾਂ ਸਰ੍ਹੋਂ ਦੇ ਤੇਲ ਵਿੱਚ ਪੂਰੀ ਸ਼ੁੱਧਤਾ ਨਾਲ ਬਣਾਓ। ਲੋਕ ਸ਼ਿਵ ਪੂਜਾ ਲਈ ਪੂਰਾ ਸਾਉਣ ਵਰਤ ਰੱਖਦੇ ਹਨ।

ਸਾਤਵਿਕ ਭੋਜਨ ਦੀ ਮਹੱਤਤਾ

ਆਯੁਰਵੇਦ ਤੇ ਨੈਚਰੋਪੈਥੀ ਦੇ ਅਨੁਸਾਰ ਹਾੜ ਤੇ ਸਾਉਣ ਦੇ ਮਹੀਨੇ ਨੂੰ ਵਰਖਾ ਦਾ ਮਹੀਨਾ ਕਿਹਾ ਜਾਂਦੈ ਇਸ ਮੌਸਮ 'ਚ ਸਾਡਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ।

ਸਰੀਰ ਡੀਟੌਕਸ

ਇਸ ਮਿਆਦ ਦੇ ਦੌਰਾਨ ਵਰਤ ਰੱਖਣ ਨਾਲ ਨਾ ਸਿਰਫ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਹੁੰਦੈ ਬਲਕਿ ਤੁਹਾਡੇ ਦਿਮਾਗ ਨੂੰ ਵੀ ਸ਼ਾਂਤ ਹੁੰਦੈ। ਸਿਰਫ਼ ਸਾਡਾ ਦਿਮਾਗ਼ ਤਣਾਅ ਮੁਕਤ ਬਣਾਉਂਦਾ ਹੈ ਸਗੋਂ ਸਰੀਰ ਨੂੰ ਵੀ ਡੀਟੌਕਸ ਕਰਦਾ ਹੈ।

ਮੈਡੀਕਲ ਸਾਇੰਸ

ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਜ਼ਿਆਦਾ ਤੇਲ-ਮਸਾਲੇਦਾਰ ਭੋਜਨ, ਜ਼ਿਆਦਾ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ। ਬਲੱਡ ਪ੍ਰੈਸ਼ਰ ਵਿੱਚ ਵਾਧਾ ਵਿਅਕਤੀ ਵਿੱਚ ਗੁੱਸੇ ਦੀ ਪ੍ਰਵਿਰਤੀ ਨੂੰ ਵਧਾ ਸਕਦਾ ਹੈ।

ਸਾਤਵਿਕ ਭੋਜਨ ਦੇ ਫਾਇਦੇ

ਸਾਤਵਿਕ ਭੋਜਨ ਪਚਣ 'ਚ ਆਸਾਨ ਹੁੰਦੈ ਤੇ ਇਹ ਸਾਡੇ ਸਰੀਰ ਨੂੰ ਕਾਫੀ ਪੋਸ਼ਣ ਵੀ ਦਿੰਦਾ ਹੈ। ਵਰਤ ਸਰੀਰ ਵਿੱਚ ਸਹੀ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੈ।

ਰਸੋਈ ਦਾ ਇਹ ਮਸਾਲਾ ਚਮਕਾ ਸਕਦੈ ਤੁਹਾਡੀ ਕਿਸਮਤ, ਮਿਲੇਗਾ ਬਹੁਤ ਪੈਸਾ