ਕੁੰਡਲੀ 'ਚ ਹੈ ਸ਼ਨੀ ਦਾ ਬੁਰਾ ਪ੍ਰਭਾਵ ਹੈ ਤਾਂ ਸ਼ਨੀ ਜੈਅੰਤੀ 'ਤੇ ਕਰੋ ਇਹ ਉਪਾਅ
By Neha Diwan
2023-04-13, 13:31 IST
punjabijagran.com
ਜੋਤਿਸ਼ ਸ਼ਾਸਤਰ ਦੇ ਅਨੁਸਾਰ
ਸ਼ਨੀ ਦਸ਼ਾ ਹਰ ਵਿਅਕਤੀ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਜ਼ਰੂਰ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਸ਼ਨੀ ਲੋਕਾਂ ਨੂੰ ਉਨ੍ਹਾਂ ਦੇ ਕਰਮਾਂ ਅਨੁਸਾਰ ਫਲ ਦਿੰਦੇ ਹਨ। ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਤੇ ਕਰਮ ਦਾ ਫਲ ਦੇਣ ਵਾਲਾ ਮੰਨਿਆ ਜਾਂਦੈ।
ਸ਼ਨੀ ਦੇਵ
ਛਾਇਆ ਪੁੱਤਰ ਸ਼ਨੀ ਦੇਵ ਦੇ ਪ੍ਰਭਾਵ ਕਾਰਨ ਵਿਅਕਤੀ ਰੰਕ ਤੋਂ ਰਾਜਾ ਤੇ ਰਾਜੇ ਤੋਂ ਰੰਕ ਬਣ ਜਾਂਦਾ ਹੈ। ਜੇਕਰ ਕੁੰਡਲੀ 'ਚ ਸ਼ਨੀ ਬਲਵਾਨ ਹੋਵੇ ਤਾਂ ਵਿਅਕਤੀ ਨੂੰ ਜੀਵਨ 'ਚ ਕਾਫੀ ਸਫਲਤਾ ਮਿਲਦੀ ਹੈ।
ਸ਼ਨੀ ਜੈਅੰਤੀ 'ਤੇ ਕੀਤੇ ਜਾਣ ਵਾਲੇ ਉਪਾਅ
ਕਰੀਅਰ ਅਤੇ ਕਾਰੋਬਾਰ ਵਿਚ ਸਫਲਤਾ ਤੇ ਤਰੱਕੀ ਪ੍ਰਾਪਤ ਕਰਨ ਲਈ, ਸ਼ਨੀ ਜੈਅੰਤੀ ਵਾਲੇ ਦਿਨ ਪਿੱਪਲ ਦੇ ਦਰੱਖਤ ਦੇ ਹੇਠਾਂ ਸਰ੍ਹੋਂ ਦੇ ਤੇਲ ਦੇ 9 ਦੀਵੇ ਜਗਾਓ।
ਬੱਚਿਆਂ ਦੀ ਖੁਸ਼ੀ ਲਈ
ਸ਼ਨੀ ਜੈਅੰਤੀ ਦੀ ਸ਼ਾਮ ਨੂੰ ਕਿਸੇ ਵੀ ਸ਼ਨੀ ਮੰਦਰ 'ਚ ਜਾ ਕੇ ਸ਼ਨੀ ਦੇਵ ਨੂੰ ਜਲ ਚੜ੍ਹਾਓ ਤੇ ਪਿੱਪਲ ਦੇ ਦਰੱਖਤ ਦੀ ਜੜ੍ਹ 'ਚ ਕਾਲੇ ਤਿਲ ਚੜ੍ਹਾਓ। ਸ਼ਨੀ ਦੇ ਮੰਤਰਾਂ ਦਾ ਲਗਾਤਾਰ ਜਾਪ ਕਰੋ। ਤੁਹਾਨੂੰ ਜੀਵਨ ਵਿੱਚ ਸੰਤਾਨ ਦੀ ਖੁਸ਼ੀ ਮਿਲੇਗੀ।
ਗੰਗਾ ਇਸ਼ਨਾਨ
ਕੁੰਡਲੀ ਤੋਂ ਸ਼ਨੀ ਦੋਸ਼ ਨੂੰ ਦੂਰ ਕਰਨ ਲਈ ਗੰਗਾ ਇਸ਼ਨਾਨ ਅਤੇ ਦਾਨ ਕਰਨਾ ਚਾਹੀਦਾ ਹੈ।
ਕਾਂਸੀ ਦੇ ਕਟੋਰਾ
ਸ਼ਨੀ ਜੈਅੰਤੀ ਵਾਲੇ ਦਿਨ ਕਾਂਸੀ ਦੇ ਕਟੋਰੇ 'ਚ ਤਿਲ ਦਾ ਤੇਲ ਭਰ ਲਓ। ਇਸ ਤੋਂ ਬਾਅਦ ਇਸ ਵਿਚ ਆਪਣਾ ਪ੍ਰਤੀਬਿੰਬ ਦੇਖ ਕੇ ਤੇਲ ਦਾਨ ਕਰੋ।
ਹਨੂੰਮਾਨ ਚਾਲੀਸਾ
ਸ਼ਨੀ ਜੈਅੰਤੀ ਵਾਲੇ ਦਿਨ ਸ਼ਨੀ ਸਤਰ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਉਪਾਅ ਨਾਲ ਤੁਹਾਨੂੰ ਸਾਰੇ ਸ਼ੁਭ ਕੰਮਾਂ ਵਿੱਚ ਸਫਲਤਾ ਮਿਲੇਗੀ।
ਖਾਣਾ ਖਾਂਦੇ ਸਮੇਂ ਕਰੋ ਇਨ੍ਹਾਂ ਵਾਸਤੂ ਨਿਯਮਾਂ ਦਾ ਕਰੋ ਪਾਲਣ, ਪਰਿਵਾਰ 'ਚ ਵਧੇਗਾ ਪਿਆਰ
Read More