ਆਪਣੀ ਪੰਜਾਬੀ ਫਿਲਮ ਕਲੀ ਜੋਟਾ ਨੂੰ ਲੈ ਕੇ ਸਤਿੰਦਰ ਸਰਤਾਜ ਅੱਜ-ਕੱਲ੍ਹ ਹਨ ਸੁਰਖੀਆਂ 'ਚ
By Neha Diwan
2023-02-13, 16:50 IST
punjabijagran.com
ਰੁਤਬਾ ਗੀਤ
ਕਲੀ ਜੋਟਾ ਦਾ ਸਭ ਤੋਂ ਪਸੰਦ ਕੀਤਾ ਜਾ ਰਿਹੈ ਗੀਤ ਰੁਤਬਾ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਲੋਕਾਂ ਦਾ ਦਿਲ ਜਿੱਤ ਚੁੱਕਾ ਹੈ। ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਹਨ। ਗੀਤ ਟਾਪ ਸਰਚ 'ਚ ਸ਼ਾਮਲ ਹੈ।
ਧਮਾਕੇਦਾਰ ਜੋੜੀ
ਇਸ ਫਿਲਮ 'ਚ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੇ ਬਾਕਮਾਲ ਅਦਾਕਾਰੀ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ।
ਸਤਿੰਦਰ ਸਰਤਾਜ
ਸਤਿੰਦਰ ਸਰਤਾਜ ਜਨਮ 31 ਅਗਸਤ, 1982 ਸੀ ਹੋਇਆ। ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਣੀ, ਇੱਕ ਪੰਜਾਬੀ ਗਾਇਕ, ਲੇਖਕ, ਕਵੀ, ਸੰਗੀਤਕਾਰ ਅਤੇ ਅਭਿਨੇਤਾ ਹਨ।
ਵਧੀਆਂ ਐਲਬਮਾਂ
ਸਰਤਾਜ ਨੇ ਚੰਗੀਆਂ ਐਲਬਮਾਂ ਜਿਵੇਂ ਇਬਾਦਤ, ਚੀਰੇ ਵਾਲਾ ਸਰਤਾਜ ਅਤੇ ਅਫਸਾਨੇ ਸਰਤਾਜ ਦੇ ਆਦਿ ਦਿੱਤੀਆਂ ਹਨ ਅਤੇ ਇਸ ਲਈ ਉਸ ਨੇ ਲੋਕਾਂ ਦਾ ਪਿਆਰ ਤੇ ਸਨਮਾਨ ਵੀ ਹਾਸਲ ਕੀਤਾ ਹੈ।
ਹਿੱਟ ਗੀਤ
ਇਸ ਨੇ ਆਪਣੇ ਹਿੱਟ ਗਾਣੇ 'ਸਾਂਈਂ' ਨਾਲ ਪ੍ਰਸਿੱਧੀ ਹਾਸਿਲ ਕੀਤੀ, ਇਸ ਤੋਂ ਬਾਅਦ ਉਹ ਲਗਾਤਾਰ ਆਪਣੇ ਚਾਹੁਣ ਵਾਲਿਆਂ ਦੀ ਪ੍ਰਸੰਸ਼ਾ ਹਾਸਿਲ ਕਰ ਰਿਹਾ ਹੈ।
ਫਿਲਮੀ ਕਰੀਅਰ ਦੀ ਸ਼ੁਰਆਤ
2017 ਵਿੱਚ ਦ ਬਲੈਕ ਪ੍ਰਿੰਸ ਫਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਵਿਦਿਅਕ ਯੋਗਤਾ
ਸੰਗੀਤ ਦੀ ਡਿਗਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਹਾਸਿਲ ਕੀਤੀ ਹੈ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫੀ ਗਾਇਨ ਵਿੱਚ ਪੀਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ।
ਫ਼ਿਲਮੀ ਜੀਵਨ
ਸਰਤਾਜ਼ ਨੇ ਆਪਣਾ ਡੈਬਿਊ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਉਸ ਨੇ 2017 ਵਿੱਚ ਆਈ ਫ਼ਿਲਮ ਦਿ ਬਲੈਕ ਪ੍ਰਿੰਸ(ਫ਼ਿਲਮ) ਵਿੱਚ ਸਰਤਾਜ਼ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ
ਸਰਤਾਜ ਦੀ ਪਹਿਲੀ ਐਲਬਮ
ਇਸ ਐਲਬਮ ਦੇ ਗਾਣੇ - ਸਾਈਂ ਤੇ ਪਾਣੀ ਪੰਜਾਂ ਦਰਿਆਵਾਂ ਵਾਲਾ ਨੂੰ ਬਹੁਤ ਪਸੰਦ ਕੀਤਾ ਗਿਆ।
ਕਿਆਰਾ ਤੋਂ ਲੈ ਕੇ ਆਥੀਆ ਤਕ, ਵਿਆਹ 'ਚ ਪਹਿਨੇ ਅਨੋਖੇ ਕਲੀਰੇ, ਜਿਸਦਾ ਸਬੰਧ ਹੈ ਲਵ ਲਾਈਫ ਨਾਲ
Read More