ਸਰ੍ਹੋਂ ਦਾ ਤੇਲ ਜਾਂ ਨਾਰੀਅਲ ਤੇਲ, ਵਾਲਾ ਦੇ ਵਾਧੇ ਲਈ ਕਿਹੜਾ ਤੇਲ ਹੈ ਬੈਸਟ
By Neha diwan
2025-06-02, 15:19 IST
punjabijagran.com
ਵਾਲਾਂ ਦਾ ਝੜਨਾ
ਵਾਲਾਂ ਦਾ ਝੜਨਾ ਅੱਜ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਗਈ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤਣਾਅ, ਪ੍ਰਦੂਸ਼ਣ, ਗਲਤ ਖਾਣ-ਪੀਣ ਦੀਆਂ ਆਦਤਾਂ, ਹਾਰਮੋਨਲ ਬਦਲਾਅ ਅਤੇ ਰਸਾਇਣਕ ਉਤਪਾਦਾਂ ਦੀ ਜ਼ਿਆਦਾ ਵਰਤੋਂ ਇਸਦੇ ਮੁੱਖ ਕਾਰਨ ਹਨ।
ਵਾਲਾਂ ਦਾ ਝੜਨਾ ਨਾ ਸਿਰਫ਼ ਸੁੰਦਰਤਾ ਨਾਲ ਸਬੰਧਤ ਹੈ, ਸਗੋਂ ਆਤਮ-ਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਮੇਂ ਸਿਰ ਸਹੀ ਦੇਖਭਾਲ, ਸੰਤੁਲਿਤ ਖੁਰਾਕ ਅਤੇ ਕੁਦਰਤੀ ਤੇਲਾਂ ਦੀ ਵਰਤੋਂ ਵਾਲਾਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾ ਸਕਦੀ ਹੈ।
ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨਾ
ਹਾਲਾਂਕਿ ਇਸ ਸਮੇਂ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਵਾਲਾਂ ਦੇ ਤੇਲ ਉਪਲਬਧ ਹਨ, ਪਰ ਆਮ ਸਰ੍ਹੋਂ ਦਾ ਤੇਲ ਅਤੇ ਨਾਰੀਅਲ ਤੇਲ ਦੋਵੇਂ ਪ੍ਰਭਾਵਸ਼ਾਲੀ ਆਪਸ਼ਨ ਹੋ ਸਕਦੇ ਹਨ। ਇਹ ਦੋਵੇਂ ਤੇਲ ਰਵਾਇਤੀ ਤੌਰ 'ਤੇ ਵਾਲਾਂ ਦੀ ਦੇਖਭਾਲ ਲਈ ਵਰਤੇ ਜਾਂਦੇ ਰਹੇ ਹਨ, ਪਰ ਸਵਾਲ ਇਹ ਹੈ ਕਿ ਦੋਵਾਂ ਵਿੱਚੋਂ ਕਿਹੜਾ ਤੇਲਾਂ ਜ਼ਿਆਦਾ ਫਾਇਦੇਮੰਦ ਹੈ।
ਸਰ੍ਹੋਂ ਦੇ ਤੇਲ ਦੇ ਫਾਇਦੇ
ਸਰ੍ਹੋਂ ਦਾ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਇਹ ਤੇਲ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਖੂਨ ਦੇ ਗੇੜ ਨੂੰ ਵਧਾਉਂਦਾ ਹੈ, ਜੋ ਵਾਲਾਂ ਦੇ ਝੜਨ ਨੂੰ ਘਟਾ ਸਕਦਾ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਖੋਪੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਵਾਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਦੇ ਹਨ।
ਸਰ੍ਹੋਂ ਦੇ ਤੇਲ ਵਿੱਚ ਵਿਟਾਮਿਨ ਈ ਅਤੇ ਓਮੇਗਾ-3 ਫੈਟੀ ਐਸਿਡ ਵੀ ਹੁੰਦੇ ਹਨ, ਜੋ ਵਾਲਾਂ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ।
ਨਾਰੀਅਲ ਤੇਲ ਦੇ ਫਾਇਦੇ
ਨਾਰੀਅਲ ਤੇਲ ਵਿੱਚ ਤਾਜ਼ਗੀ ਅਤੇ ਨਮੀ ਬਰਕਰਾਰ ਰੱਖਣ ਵਾਲੇ ਗੁਣ ਹੁੰਦੇ ਹਨ, ਜੋ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਤੇਲ ਵਾਲਾਂ ਦੇ ਰੋਮਾਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਵਾਲਾਂ ਨੂੰ ਡੂੰਘਾਈ ਨਾਲ ਪੋਸ਼ਣ ਦਿੰਦਾ ਹੈ।
ਨਾਰੀਅਲ ਤੇਲ ਐਂਟੀਫੰਗਲ ਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਅਤੇ ਇਹ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਵਾਲਾਂ ਨੂੰ ਸੁੱਕਣ ਤੋਂ ਬਚਾਉਂਦਾ ਹੈ ਅਤੇ ਵਾਲਾਂ ਨੂੰ ਨਰਮ, ਮਜ਼ਬੂਤ ਅਤੇ ਚਮਕਦਾਰ ਬਣਾਉਂਦਾ ਹੈ। ਇਹ ਵਾਲਾਂ ਦੇ ਟੁੱਟਣ ਅਤੇ ਡੈਂਡਰਫ ਨੂੰ ਵੀ ਘਟਾਉਂਦਾ ਹੈ।
ਗਰਮੀਆਂ 'ਚ ਆਪਣੀਆਂ ਅੱਖਾਂ ਨੂੰ ਇਸ ਤਰ੍ਹਾਂ ਬਚਾਓ
Read More