ਸਲਮਾਨ ਖਾਨ ਨੇ ਮਨਾਇਆ ਆਪਣਾ 57ਵਾਂ ਜਨਮਦਿਨ, ਕਈ ਸਿਤਾਰੇ ਪਹੁੰਚੇ


By Neha Diwan27, Dec 2022 10:29 AMpunjabijagran.com

57 ਸਾਲ ਦੇ ਹੋਏ ਅਦਾਕਾਰ ਸਲਮਾਨ ਖਾਨ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅੱਜ 57 ਸਾਲ ਦੇ ਹੋ ਗਏ ਹਨ। ਸਲਮਾਨ ਖਾਨ ਨੇ ਦੇਰ ਰਾਤ ਆਪਣਾ 57ਵਾਂ ਜਨਮਦਿਨ ਮਨਾਇਆ।

ਖਾਨ ਪਰਿਵਾਰ

ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਖਾਨ ਪਰਿਵਾਰ ਨੇ ਅਰਪਿਤਾ ਖਾਨ ਸ਼ਰਮਾ ਦੇ ਘਰ 'ਤੇ ਪਾਰਟੀ ਦਾ ਆਯੋਜਨ ਕੀਤਾ।

ਕਈ ਸਿਤਾਰੇ ਪਹੁੰਚੇ

ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਇਸ ਦੌਰਾਨ ਸਲਮਾਨ ਖਾਨ ਨੇ ਮੀਡੀਆ ਦੇ ਨਾਲ ਕੇਕ ਵੀ ਕੱਟਿਆ

ਸਲਮਾਨ ਖਾਨ ਦਾ ਲੁੱਕ

ਸਲਮਾਨ ਖਾਨ ਆਪਣੇ 57ਵੇਂ ਜਨਮਦਿਨ ਦੇ ਮੌਕੇ 'ਤੇ ਬਲੈਕ ਜੀਨਸ ਅਤੇ ਬਲੈਕ ਟੀ-ਸ਼ਰਟ 'ਚ ਨਜ਼ਰ ਆਏ। ਉਨ੍ਹਾਂ ਮੀਡੀਆ ਨਾਲ ਕੇਕ ਕੱਟਿਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਆਏ ਸਾਰਿਆਂ ਦਾ ਧੰਨਵਾਦ ਕੀਤਾ।

ਆਯੁਸ਼ ਅਤੇ ਅਰਪਿਤਾ ਦੀ ਬੇਟੀ ਦਾ ਜਨਮਦਿਨ ਵੀ ਮਨਾਇਆ

ਦੱਸ ਦੇਈਏ ਕਿ ਅਰਪਿਤਾ ਖਾਨ ਸ਼ਰਮਾ ਅਤੇ ਆਯੂਸ਼ ਸ਼ਰਮਾ ਦੀ ਬੇਟੀ ਆਯਤ ਸ਼ਰਮਾ ਨੇ ਵੀ ਆਪਣਾ ਜਨਮਦਿਨ ਆਪਣੇ ਮਾਮਾ ਸਲਮਾਨ ਖਾਨ ਨਾਲ ਮਨਾਇਆ।

ਸਲਮਾਨ ਨੇ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ ਪੂਰੀ ਕੀਤੀ

ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਹਾਲ ਹੀ 'ਚ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ ਖਤਮ ਕੀਤੀ ਹੈ। ਇਹ ਫਿਲਮ 2023 ਦੀ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਰੁਬੀਨਾ ਦਿਲੈਕ ਜੁੜਵਾਂ ਧੀਆਂ ਨਾਲ ਬਿਤਾ ਰਹੀ ਹੈ ਕੁਆਲਿਟੀ ਟਾਈਮ