ਅੱਜਕਲ ਬਾਲੀਵੁੱਡ ਤੇ ਟੀਵੀ ਸਿਤਾਰਿਆਂ ਦੇ ਘਰ ਖੁਸ਼ਖਬਰੀ ਦਾ ਦੌਰ ਚੱਲ ਰਿਹੈ ਹਾਲ ਹੀ 'ਚ ਆਲੀਆ, ਬਿਪਾਸਾ ਅਤੇ ਦੇਬੀਨਾ ਤੋਂ ਬਾਅਦ ਹੁਣ ਇਕ ਹੋਰ ਅਦਾਕਾਰਾ ਦੇ ਘਰ ਜਲਦ ਖੁਸ਼ਖਬਰੀ ਦੀ ਖਬਰ ਵਾਇਰਲ ਹੋ ਰਹੀ ਹੈ।
'ਝਲਕ ਦਿਖਲਾ ਜਾ 10' ਖਤਮ ਹੋਇਆ, ਖਬਰ ਆਈ ਕਿ ਅਦਾਕਾਰਾ ਰੁਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹੁਣ ਰੁਬੀਨਾ ਦਿਲਾਇਕ ਨੇ ਇਸ ਖਬਰ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਹਾਲ ਹੀ 'ਚ ਰੁਬੀਨਾ ਦਿਲਾਇਕ ਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੂੰ ਇਕ ਬਿਲਡਿੰਗ ਗਏ,ਜਿਸ ਦੇ ਅੰਦਰ ਇਕ ਪ੍ਰੀਨੇਟਲ ਕਲੀਨਿਕ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ।
ਕਿ ਰੁਬੀਨਾ ਮਾਂ ਬਣਨ ਵਾਲੀ ਹੈ ਅਤੇ ਜਲਦੀ ਹੀ ਉਹ ਇਹ ਖੁਸ਼ਖਬਰੀ ਮੀਡੀਆ ਨਾਲ ਸਾਂਝੀ ਕਰੇਗੀ। ਜਦੋਂ ਅਦਾਕਾਰਾ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਇਸ ਬਾਰੇ ਸਪੱਸ਼ਟੀਕਰਨ ਦਿੱਤਾ।
ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ- @ashukla09 ਧਾਰਨਾ ਬਾਰੇ ਗਲਤ ਧਾਰਨਾਵਾਂ, ਅਗਲੀ ਵਾਰ ਅਸੀਂ ਕੰਮ ਦੀ ਮੀਟਿੰਗ 'ਤੇ ਜਾਣ ਤੋਂ ਪਹਿਲਾਂ ਦੇਖਾਂਗੇ ਕਿ ਕੋਈ ਕਲੀਨਿਕ ਹੈ ਜਾਂ ਨਹੀਂ।
'ਮੈਂ ਪੂਰੀ ਤਰ੍ਹਾਂ ਜਾਣਦੀ ਹਾਂ ਕਿ ਲੋਕ ਮੇਰੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹਨ। ਇਹ ਮੇਰੀ ਮਰਜ਼ੀ ਹੈ ਕਿ ਰਿਐਕਸ਼ਨ ਕਰਨਾ ਹੈ ਜਾਂ ਨਹੀਂ।