ਗੁਲਾਬ ਦੀਆਂ ਪੱਤੀਆਂ ਨਾਲ ਘਰ 'ਚ ਹੀ ਕਰੋ ਪੈਡੀਕਿਓਰ


By Neha diwan2024-05-02, 12:13 ISTpunjabijagran.com

ਪੈਡੀਕਿਓਰ

ਚਿਹਰੇ ਦੇ ਨਾਲ-ਨਾਲ ਪੈਰਾਂ ਦੀ ਖੂਬਸੂਰਤੀ ਵੀ ਜ਼ਰੂਰੀ ਹੈ ਅਤੇ ਆਪਣੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਔਰਤਾਂ ਪਾਰਲਰ ਜਾ ਕੇ ਪੈਡੀਕਿਓਰ ਕਰਵਾਉਂਦੀਆਂ ਹਨ।

ਗੁਲਾਬ ਦੀਆਂ ਪੱਤੀਆਂ

ਪੈਡੀਕਿਓਰ ਜਿੱਥੇ ਪੈਰਾਂ ਦੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ, ਉੱਥੇ ਹੀ ਇਹ ਪੈਰਾਂ 'ਤੇ ਜਮ੍ਹਾ ਕਾਲੇਪਨ ਅਤੇ ਡੈੱਡ ਸਕਿਨ ਨੂੰ ਵੀ ਦੂਰ ਕਰਦਾ ਹੈ।

ਗੁਲਾਬ ਦੀਆਂ ਪੱਤੀਆਂ ਦੀ ਵਰਤੋਂ

ਗੁਲਾਬ ਅਤੇ ਗੁਲਾਬ ਜਲ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਗੁਲਾਬ ਦੀਆਂ ਪੱਤੀਆਂ ਵਿੱਚ ਐਂਟੀਬੈਕਟੀਰੀਅਲ, ਐਂਟੀਸੈਪਟਿਕ ਸਮੇਤ ਕਈ ਗੁਣ ਹੁੰਦੇ ਹਨ ਤੇ ਇਹ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ।

ਘਰ 'ਚ pedicure ਕਰੋ ਸਟੈਪ 1

ਇੱਕ ਟੱਬ 'ਚ ਕੋਸਾ ਪਾਣੀ ਲਓ, ਇਸ 'ਚ ਗੁਲਾਬ ਦੀਆਂ ਪੱਤੀਆਂ ਤੇ ਕੱਚਾ ਦੁੱਧ ਮਿਲਾਓ।। ਆਪਣੇ ਪੈਰਾਂ ਨੂੰ ਇਸ ਮਿਸ਼ਰਣ 'ਚ ਡੁਬੋ ਕੇ 10 ਮਿੰਟ ਤੱਕ ਭਿਓ ਦਿਓ। ਇਸ ਤੋਂ ਬਾਅਦ ਪੈਰਾਂ ਨੂੰ ਰਗੜੋ।

ਸਟੈਪ 2

ਰਗੜਨ ਤੋਂ ਬਾਅਦ ਪੈਰਾਂ ਨੂੰ ਤੌਲੀਏ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਪੈਰਾਂ ਦੀ ਸਕਰਬ ਦੀ ਵਰਤੋਂ ਕਰੋ। ਆਪਣੇ ਪੈਰਾਂ ਨੂੰ ਦੁਬਾਰਾ ਟੱਬ ਵਿੱਚ ਪਾਓ ਅਤੇ ਉਨ੍ਹਾਂ ਨੂੰ ਸਾਫ਼ ਕਰੋ। ਆਪਣੇ ਪੈਰਾਂ 'ਤੇ ਮਾਇਸਚੁਰਾਈਜ਼ਰ ਲਗਾਓ। ਇਹਫ਼ਤੇ ਵਿੱਚ 2 ਦਿਨ ਕਰੋ।

ਪੈਰਾਂ ਨੂੰ ਰਗੜਨਾ

ਔਰਤਾਂ ਨੂੰ ਹਫ਼ਤੇ ਵਿੱਚ 2 ਦਿਨ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਰਗੜਨਾ ਚਾਹੀਦਾ ਹੈ। ਪੈਰਾਂ ਨੂੰ ਰਗੜਨ ਨਾਲ ਜਿੱਥੇ ਪੈਰਾਂ ਦੀ ਖ਼ੂਬਸੂਰਤੀ ਬਰਕਰਾਰ ਰਹੇਗੀ, ਉੱਥੇ ਹੀ ਇਸ ਨਾਲ ਪੈਰਾਂ ਦੇ ਕਾਲੇਪਨ ਅਤੇ ਡੈੱਡ ਸਕਿਨ ਦੀ ਸਮੱਸਿਆ ਵੀ ਘੱਟ ਹੋਵੇਗੀ।

ਕਿਸ ਰੰਗ ਦੀ ਡਰੈੱਸ ਨਾਲ ਕਿਹੜੀ ਲਿਪਸਟਿਕ ਲੱਗੇਗੀ ਚੰਗੀ, ਜਾਣੋ