ਦੁੱਧ ਨੂੰ ਸੁਪਰ ਫੂਡ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਦੁੱਧ 'ਚ ਇੰਨੇ ਜ਼ਿਆਦਾ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਕਿ ਇਹ ਤੁਹਾਡੇ ਸਰਵਪੱਖੀ ਵਿਕਾਸ ਨੂੰ ਵਧਾ ਸਕਦਾ ਹੈ।
ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਡਾਕਟਰ ਅਕਸਰ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਸਾਡੇ ਦੇਸ਼ 'ਚ ਦੁੱਧ ਕਿਸੇ ਵੀ ਸਮੇਂ ਪੀਤਾ ਜਾ ਸਕਦਾ ਹੈ ਪਰ ਆਯੁਰਵੇਦ ਮੁਤਾਬਕ ਦੁੱਧ ਪੀਣ ਦਾ ਇਕ ਖਾਸ ਸਮਾਂ ਹੈ।
ਆਯੁਰਵੇਦ ਦੇ ਮੁਤਾਬਕ ਜੇਕਰ ਤੁਸੀਂ ਮਾਸਪੇਸ਼ੀਆਂ ਬਣਾਉਣ ਦਾ ਕੰਮ ਕਰ ਰਹੇ ਹੋ ਤਾਂ ਸਵੇਰੇ ਦੁੱਧ ਪੀਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਪਰ ਇਸਦੇ ਲਈ ਸਭ ਤੋਂ ਵਧੀਆ ਸਮਾਂ ਸ਼ਾਮ ਤੋਂ ਲੈ ਕੇ ਸੌਣ ਤਕ ਹੈ।
ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਹੋ, ਤਾਂ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਦੰਦ ਮਜ਼ਬੂਤ ਹੁੰਦੇ ਹਨ। ਇਹ ਐਨਰਜੀ ਬੂਸਟਰ ਕਰਦਾ ਹੈ। ਕਬਜ਼ ਲਈ ਦੁੱਧ ਬਹੁਤ ਫਾਇਦੇਮੰਦ ਹੈ। ਥਕਾਵਟ ਦੂਰ ਹੁੰਦੀ ਹੈ ਅਤੇ ਤਣਾਅ ਤੇ ਇਨਸੌਮਨੀਆ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।