ਕੀ ਤੁਹਾਡੀ ਗਰਦਨ ਵੀ ਹੋ ਗਈ ਹੈ ਕਾਲੀ ਤਾਂ ਇਹ ਤਰੀਕੇ ਅਪਣਾਓ
By Neha diwan
2023-09-10, 11:35 IST
punjabijagran.com
ਗਰਦਨ
ਕਈ ਵਾਰ ਗਰਦਨ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਗਰਦਨ ਕਾਲੀ ਦਿਖਾਈ ਦੇਣ ਲੱਗਦੀ ਹੈ। ਕੀ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ?
ਕਾਲੀ ਗਰਦਨ ਨੂੰ ਸਾਫ ਕਰਨ ਦਾ ਤਰੀਕਾ
ਗਰਦਨ ਸਾਫ ਕਰਨ ਲਈ ਨਿੰਬੂ ਦੀ ਵਰਤੋਂ ਕਰੋ। ਇੱਕ ਕਟੋਰੀ ਵਿੱਚ ਇੱਕ ਚੁਟਕੀ ਹਲਦੀ ਦੇ ਨਾਲ ਨਿੰਬੂ ਦੇ ਕੁਝ ਟੁਕੜੇ ਮਿਲਾਓ ਤੇ ਇਸ ਨੂੰ ਗਰਦਨ 'ਤੇ ਹੌਲੀ-ਹੌਲੀ ਰਗੜੋ।
ਹਲਦੀ ਤੇ ਓਟਸ
ਦੋ ਚੱਮਚ ਓਟਸ 'ਚ ਇੱਕ ਚੱਮਚ ਦਹੀਂਤੇ ਹਲਦੀ ਮਿਲਾਓ। ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ ਪੇਸਟ ਨੂੰ ਆਪਣੀ ਗਰਦਨ 'ਤੇ ਕਾਲੇ ਧੱਬਿਆਂ 'ਤੇ 10 ਤੋਂ 15 ਮਿੰਟ ਤਕ ਲੱਗਾ ਰਹਿਣ ਦਿਓ। ਹਲਕੇ ਹੱਥਾਂ ਨਾਲ ਮਾਲਿਸ਼ ਕਰਕੇ ਇਸ ਨੂੰ ਹਟਾ ਦਿਓ।
ਗਾਜਰ ਅਤੇ ਹਲਦੀ
ਇੱਕ ਗਾਜਰ ਨੂੰ ਪੀਸ ਕੇ ਪੇਸਟ ਬਣਾ ਲਓ। ਦੋ ਚੱਮਚ ਦਹੀਂ, ਦੋ ਚੱਮਚ ਵੇਸਨ ਤੇ ਅੱਧਾ ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਪੇਸਟ ਨੂੰ 15 ਮਿੰਟ ਲਈ ਆਪਣੀ ਗਰਦਨ 'ਤੇ ਲੱਗਾ ਰਹਿਣ ਦਿਓ। ਫਿਰ ਰਗੜ ਕੇ ਇਸ ਤੋਂ ਛੁਟਕਾਰਾ ਪਾਓ।
ਹਲਦੀ ਤੇ ਚਨੇ ਦਾ ਆਟਾ
ਵੇਸਨ 'ਚ ਦੋ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾ ਲਓ ਤੇ ਇਸ ਨੂੰ ਪਾਣੀ ਦੀ ਬਜਾਏ ਗੁਲਾਬ ਜਲ ਦੀ ਵਰਤੋਂ ਨਾਲ ਮਿਲਾ ਲਓ। ਆਪਣੀ ਗਰਦਨ ਦੇ ਕਾਲੇ ਹਿੱਸੇ 'ਤੇ 10 ਤੋਂ 15 ਮਿੰਟ ਲਈ ਛੱਡ ਦਿਓ।
ਨੋਟ
ਇਹ ਸਮੱਗਰੀ, ਸਲਾਹ ਸਮੇਤ, ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਅਸੀ ਇਸ ਜਾਣਕਾਰੀ ਦੀ ਜ਼ਿੰਮੇਵਾਰੀ ਨਹੀਂ ਲੈਂਦੇ।
ਘੁੰਮਣ ਦਾ ਬਣਾ ਰਹੇ ਹੋ ਪਲਾਨ ਤਾਂ ਹਰਿਦੁਆਰ ਦੀਆਂ ਇਨ੍ਹਾ ਥਾਵਾਂ 'ਤੇ ਜ਼ਰੂਰ ਜਾਓ
Read More