ਜਾਣੋ ਕੌਣ ਹਨ IPS ਗੁਰਪ੍ਰੀਤ ਸਿੰਘ ਭੁੱਲਰ, ਜੋ CM ਤੋਂ ਵੀ ਜ਼ਿਆਦਾ ਹਨ ਅਮੀਰ


By Neha diwan2024-04-11, 11:03 ISTpunjabijagran.com

152 ਕਰੋੜ ਰੁਪਏ ਦੀ ਜਾਇਦਾਦ

ਪੰਜਾਬ ਵਿੱਚ ਤਾਇਨਾਤ 2004 ਬੈਚ ਦੇ ਆਈਪੀਐਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦੇਸ਼ ਦੇ ਸਭ ਤੋਂ ਅਮੀਰ ਸਰਕਾਰੀ ਮੁਲਾਜ਼ਮਾਂ ਵਿੱਚੋਂ ਇੱਕ ਹਨ।

ਕੁੱਲ ਜਾਇਦਾਦ

ਕੇਂਦਰੀ ਗ੍ਰਹਿ ਮੰਤਰਾਲੇ ਦੇ ਰਿਕਾਰਡ ਅਨੁਸਾਰ ਗੁਰਪ੍ਰੀਤ ਸਿੰਘ ਭੁੱਲਰ, ਜੋ ਇਸ ਸਮੇਂ ਪੰਜਾਬ ਵਿੱਚ ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਵਜੋਂ ਤਾਇਨਾਤ ਹਨ, ਕੋਲ 152 ਕਰੋੜ ਰੁਪਏ ਦੀ ਜਾਇਦਾਦ ਹੈ।

2004 ਬੈਚ ਦੇ ਆਈਪੀਐੱਸ ਹਨ

ਭੁੱਲਰ 2004 ਬੈਚ ਦੇ ਆਈਪੀਐੱਸ ਅਫ਼ਸਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਪੰਜਾਬ ਪੁਲਿਸ ਨੇ ਆਈਜੀਪੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਸੀ।

ਗੁਰਪ੍ਰੀਤ ਸਿੰਘ ਭੁੱਲਰ ਦਾ ਕਰੀਅਰ

ਗੁਰਪ੍ਰੀਤ ਸਿੰਘ ਭੁੱਲਰ ਨੇ 2004 ਵਿੱਚ ਆਈਪੀਐਸ ਅਫਸਰ ਬਣਨ ਤੋਂ ਪਹਿਲਾਂ ਬੀਏ ਆਨਰਜ਼ ਕੀਤੀ ਸੀ। ਭੁੱਲਰ ਕੁਝ ਸਾਲ ਪਹਿਲਾਂ ਜਲੰਧਰ ਦੇ ਐਸਐਸਪੀ ਵਜੋਂ ਤਾਇਨਾਤ ਸਨ।

ਸਿਆਸਤਦਾਨਾਂ ਨਾਲੋਂ ਅਮੀਰ

ਭੁੱਲਰ ਨੇ ਜਦੋਂ 2016 ਵਿੱਚ ਆਪਣੀ ਅਚੱਲ ਜਾਇਦਾਦ ਦਾ ਐਲਾਨ ਕੀਤਾ ਤਾਂ ਸਭ ਹੈਰਾਨ ਰਹਿ ਗਏ। ਭੁੱਲਰ ਦੁਆਰਾ ਦਾਇਰ ਜਾਇਦਾਦ ਰਿਟਰਨ ਦੇ ਰਿਕਾਰਡ ਅਨੁਸਾਰ ਜੋ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਭੁੱਲਰ ਦੀ ਜਾਇਦਾਦ

ਅੱਠ ਰਿਹਾਇਸ਼ੀ, ਚਾਰ ਖੇਤੀਬਾੜੀ ਤੇ ਤਿੰਨ ਵਪਾਰਕ ਪਲਾਟ, 85-ਲੱਖ ਰੁਪਏ ਦੇ ਵਪਾਰਕ ਪਲਾਟ, 1500 ਵਰਗ ਗਜ਼ ਦੇ ਖਾਲੀ ਪਲਾਟ ਦੇ ਮਾਲਕ ਹਨ।

ਸੇਵਾਵਾਂ

ਗੁਰਪ੍ਰੀਤ ਸਿੰਘ ਭੁੱਲਰ ਆਈਜੀਪੀ ਰੈਂਕ 'ਤੇ ਪਦਉੱਨਤ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਭੁੱਲਰ ਸਭ ਤੋਂ ਲੰਬਾ ਸਮਾਂ ਮੋਹਾਲੀ ਦੇ ਐਸਐਸਪੀ ਰਹੇ ਹਨ।

ALL PHOTO CREDIT : social media

ਜਾਣੋ ਕਿਸ ਦੇਸ਼ 'ਚ ਸੀਟ ਬੈਲਟ ਲਗਾਉਣ 'ਤੇ ਕੀਤਾ ਜਾਂਦੈ ਚਲਾਨ