ਕੀ ਤੁਹਾਨੂੰ ਵੀ ਹੈ ਸਵੇਰੇ ਚੌਲ ਖਾਣ ਦੀ ਆਦਤ ? ਜਾਣੋ ਹੈਲਦੀ ਹੈ ਜਾਂ ਨਹੀਂ
By Neha Diwan
2023-02-05, 14:58 IST
punjabijagran.com
ਹੈਲਦੀ ਮੀਲ
ਬਹੁਤ ਸਾਰੇ ਲੋਕ ਆਪਣੇ ਦਿਨ ਦੇ ਪਹਿਲੇ ਮੀਲ ਨੂੰ ਭਾਰੀ ਰੱਖਣ ਵਿਚ ਵਿਸ਼ਵਾਸ ਰੱਖਦੇ ਹਨ। ਇਹੀ ਕਾਰਨ ਹੈ ਕਿ ਉਹ ਸਵੇਰੇ ਚੌਲ ਖਾਂਦੇ ਹਨ। ਇਹ ਖਾਸ ਤੌਰ 'ਤੇ ਉੱਤਰ-ਪੂਰਬੀ ਭਾਰਤ ਦੇ ਕੁਝ ਰਾਜਾਂ ਵਿਚ ਦੇਖਿਆ ਜਾਂਦਾ ਹੈ।
ਚੌਲ
ਕਈ ਲੋਕਾਂ 'ਚ ਦੇਖਿਆ ਜਾਂਦਾ ਹੈ ਕਿ ਜੇਕਰ ਉਨ੍ਹਾਂ ਦੇ ਖਾਣੇ 'ਚ ਚੌਲ ਨਾ ਮਿਲਣ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਠੀਕ ਤਰ੍ਹਾਂ ਨਾਲ ਖਾਣਾ ਨਹੀਂ ਖਾਧਾ। ਇਸ ਦੇ ਉਲਟ ਕੁਝ ਲੋਕ ਹਰ ਰੋਜ਼ ਚੌਲ ਖਾਣ ਤੋਂ ਪਰਹੇਜ਼ ਕਰਦੇ ਹਨ
ਚੌਲ ਐਨਰਜੀ ਦਾ ਪਾਵਰਹਾਊਸ ਹੈ
ਰੋਜ਼ਾਨਾ ਚੌਲ ਖਾਣ ਤੋਂ ਡਰਨ ਦੀ ਲੋੜ ਨਹੀਂ। ਇਨ੍ਹਾਂ ਵਿੱਚ ਬਹੁਤ ਸਾਰਾ ਕਾਰਬੋਹਾਈਡਰੇਟ ਹੁੰਦਾ ਹੈ, ਇਸ ਲਈ ਇਹ ਊਰਜਾ ਦਾ ਇਕ ਪਾਵਰਹਾਊਸ ਹੈ। ਮਟਰ, ਬੀਨਸ, ਗਾਜਰ, ਪਾਲਕ ਤੇ ਕੱਦੂ ਵਰਗੀਆਂ ਸਬਜ਼ੀਆਂ ਨਾਲ ਖਾਓ
ਚੌਲ ਖਾਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ?
ਤੁਹਾਡੇ ਰੋਜ਼ਾਨਾ ਕਾਰਬੋਹਾਈਡਰੇਟ ਦੀ ਜ਼ਿਆਦਾਤਰ ਮਾਤਰਾ ਦਿਨ ਦੇ ਸ਼ੁਰੂ ਵਿਚ ਖਾ ਲੈਣੀ ਚਾਹੀਦੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਡਾ ਸਰੀਰ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਤੇ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ।
ਫਾਇਦੇਮੰਦ ਹੈ ਜਾਂ ਨਹੀਂ
ਲੋਕ ਆਪਣੇ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ, ਸਵੇਰੇ ਚੌਲ ਖਾਣ ਨਾਲ ਬਲੱਡ ਸ਼ੂਗਰ ਦੇ ਵਧਣ (ਬਲੱਡ ਸ਼ੂਗਰ ਦੇ ਪੱਧਰ ਵਧਣ ਦੇ ਲੱਛਣ) ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਡਾਈਟ ਲਈ ਕਾਰਗਾਰ
ਇਸਨੂੰ ਸੰਜਮ ਵਿੱਚ ਅਤੇ ਇੱਕ ਸੰਤੁਲਿਤ ਖੁਰਾਕ ਦੇ ਹਿੱਸੇ ਵਜੋਂ ਖਾਣਾ ਚਾਹੀਦਾ ਹੈ, ਤਾਂ ਹੀ ਚੌਲ ਇੱਕ ਪੌਸ਼ਟਿਕ ਖੁਰਾਕ ਦੇ ਰੂਪ ਵਿੱਚ ਕਾਰਗਰ ਹੋ ਸਕਦੇ ਹਨ। ਰਾਤ ਦੇ ਖਾਣੇ ਲਈ ਚੌਲ ਖਾਣਾ ਛੱਡਣਾ ਸਭ ਤੋਂ ਵਧੀਆ ਹੈ।
Destinations Wedding ਲਈ ਇਹ 7 ਥਾਵਾਂ ਹਨ ਸਭ ਤੋਂ ਵਧੀਆ ਤੇ ਖੂਬਸੂਰਤ
Read More