ਇਸ ਤਰੀਕੇ ਨਾਲ ਬਣਾਓ ਪਾਵ ਭਾਜੀ
By Neha diwan
2024-04-21, 16:43 IST
punjabijagran.com
ਪਾਵ ਭਾਜੀ ਰੈਸਿਪੀ
ਪਾਵ ਭਾਜੀ ਇੱਕ ਪ੍ਰਸਿੱਧ ਸਨੈਕ ਹੈ, ਖਾਸ ਕਰਕੇ ਮਹਾਰਾਸ਼ਟਰ ਵਿੱਚ। ਇਹ ਬਹੁਤ ਸਾਰੀਆਂ ਸੁਆਦੀ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਪਾਵ ਭਾਜੀ ਇਕ ਅਜਿਹਾ ਪਕਵਾਨ ਹੈ ਜਿਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ।
ਸਵਾਦਿਸ਼ਟ ਪਾਵ ਭਾਜੀ
ਪਾਵ ਭਾਜੀ ਵਿੱਚ ਸਿਹਤਮੰਦ ਸਬਜ਼ੀਆਂ ਪਾ ਕੇ ਸਵਾਦਿਸ਼ਟ ਬਣਾਇਆ ਜਾਂਦੈ। ਇੱਥੇ ਅਸੀਂ ਤੁਹਾਨੂੰ ਮਸਾਲੇਦਾਰ, ਆਸਾਨ ਤੇ ਘੱਟ ਫੈਟ ਵਾਲੀ ਪਾਵ ਭਾਜੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।
ਪਾਵ ਭਾਜੀ ਦੀ ਸਮੱਗਰੀ
2 ਚਮਚ ਤੇਲ 4 ਮੱਖਣ ਦੇ ਟੁਕੜੇ, ਬਾਰੀਕ ਕੱਟਿਆ ਹੋਇਆ 1 ਕੱਪ ਪਿਆਜ਼, 1 ਚੱਮਚ ਅਦਰਕ-ਲਸਣ ਦਾ ਪੇਸਟ 1/2 ਕੱਪ ਲੌਕੀ1/2 ਕੱਪ ਸ਼ਿਮਲਾ ਮਿਰਚ, 1 ਕੱਪ ਆਲੂ, ਕੱਟਿਆ ਹੋਇਆ 1/2 ਕੱਪ ਚੁਕੰਦਰ, ਮਟਰ।
ਸਮੱਗਰੀ 2
3 ਚਮਚ ਪਾਵ ਭਾਜੀ ਮਸਾਲਾ, 1 ਚਮਚ ਲਾਲ ਮਿਰਚ ਪਾਊਡਰ, 1/2 ਕੱਪ ਟਮਾਟਰ ਪਿਊਰੀ ,1 ਮੱਖਣ, ਹਰਾ ਧਨੀਆ, ਪਾਵ ਲਈ: ਮੱਖਣਪਾਵ ਭਾਜੀ ਮਸਾਲਾ
ਪਾਵ ਭਾਜੀ ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਸਬਜ਼ੀਆਂ ਨੂੰ ਵੱਡੇ ਟੁਕੜਿਆਂ 'ਚ ਕੱਟ ਲਓ। ਇੱਕ ਪ੍ਰੈਸ਼ਰ ਕੁੱਕਰ ਵਿੱਚ ਸਾਰੀ ਸਮੱਗਰੀ ਅਤੇ ਪਾਣੀ ਨੂੰ ਮੱਧਮ ਅੱਗ 'ਤੇ ਪਕਾਓ, 2-4 ਸੀਟੀਆਂ ਲਈ ਉਬਾਲੋ ਅਤੇ ਅੱਗ ਨੂੰ ਬੰਦ ਕਰ ਦਿਓ।
ਸਟੈਪ 2
ਸਬਜ਼ੀਆਂ ਦੇ ਜ਼ਿਆਦਾ ਨਰਮ ਹੋਣ ਤੋਂ ਨਾ ਡਰੋ ਕਿਉਂਕਿ ਉਨ੍ਹਾਂ ਨੂੰ ਮੈਸ਼ ਕਰਨਾ ਹੁੰਦਾ ਹੈ। ਇਕ ਪੈਨ ਵਿਚ ਤੇਲ ਨੂੰ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਤੇਲ ਗਰਮ ਹੁੰਦੇ ਹੀ ਜੀਰਾ ਪਾਓ।
ਸਟੈਪ 3
ਜਿਵੇਂ ਹੀ ਜੀਰਾ ਤੜਕੇ, ਪਿਆਜ਼, ਲਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਭੁੰਨ ਲਓ।ਜਿਵੇਂ ਹੀ ਪਿਆਜ਼-ਲਸਣ ਭੁੰਨਿਆ ਜਾਵੇ, ਟਮਾਟਰ ਪਾ ਕੇ ਨਰਮ ਹੋਣ ਪਕਾਓ, ਫਿਰ ਸਾਰੀਆਂ ਉਬਲੀਆਂ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ।
ਸਟੈਪ 4
ਸ਼ਿਮਲਾ ਮਿਰਚ ਤੇ ਮਟਰ ਪਕਾਓ। ਹਲਦੀ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਤੇ ਪਾਵ ਭਾਜੀ ਮਸਾਲਾ ਮਿਲਾਓ। ਸਬਜ਼ੀਆਂ ਭੁੰਨਣ ਲੱਗ ਜਾਣ, ਲੋੜ ਅਨੁਸਾਰ ਪਾਣੀ ਅਤੇ ਨਮਕ ਪਾ ਕੇ ਸਬਜ਼ੀਆਂ ਨੂੰ ਢੱਕ ਕੇ ਪਕਾਓ।
ਸਟੈਪ 5
ਜਦੋਂ ਤੁਹਾਡੀ ਭਾਜੀ ਤੁਹਾਡੀ ਲੋੜ ਅਨੁਸਾਰ ਤਿਆਰ ਹੋ ਜਾਵੇ ਤਾਂ ਇਸ ਵਿੱਚ ਗਰਮ ਮਸਾਲਾ ਪਾਓ ਤੇ ਹਿਲਾਓ ਅਤੇ 1 ਮਿੰਟ ਬਾਅਦ ਅੱਗ ਬੰਦ ਕਰ ਦਿਓ। - ਸਬਜ਼ੀ ਤਿਆਰ ਹੈ। ਉੱਪਰ ਮੱਖਣ ਪਾਓ। ਸਰਵ ਕਰੋ।
ਜੀਨਸ ਦੇ ਨਾਲ ਪਹਿਨਣ ਲਈ ਸਭ ਤੋਂ ਵਧੀਆ ਹਨ ਇਹ ਸ਼ਾਰਟ ਕੁੜਤੀਆਂ
Read More