ਗ੍ਰਹਿਆਂ ਦੀ ਦਿਸ਼ਾ ਤੇ ਦਸ਼ਾ ਹਰ ਵਿਅਕਤੀ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ ਜਿਸ ਕਾਰਨ ਜੀਵਨ ਵਿਚ ਸ਼ੁਭ ਅਤੇ ਅਸ਼ੁਭ ਨਤੀਜੇ ਦੇਖਣ ਨੂੰ ਮਿਲਦੇ ਹਨ।
ਕੁੰਡਲੀ 'ਚ ਸ਼ਨੀ ਕਮਜ਼ੋਰ ਹੈ ਤਾਂ ਇਸ ਦਾ ਸਭ ਤੋਂ ਪਹਿਲਾਂ ਅਸਰ ਵਿਅਕਤੀ ਦੇ ਧਨ 'ਤੇ ਪੈਂਦਾ ਹੈ। ਪੈਸੇ ਦਾ ਬਹੁਤ ਜ਼ਿਆਦਾ ਖਰਚ, ਫਜ਼ੂਲ ਖਰਚੀ, ਗਰੀਬੀ ਤੇ ਕਰਜ਼ੇ ਵਰਗੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
ਜਨਮ ਕੁੰਡਲੀ ਵਿੱਚ ਸ਼ਨੀ ਕਮਜ਼ੋਰ ਹੈ ਤੇ ਤੁਸੀਂ ਉਸ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਝੂਠ ਬੋਲਦੇ ਹੋ ਤਾਂ ਮਹਾਂ ਪਾਪ ਮੰਨਿਆ ਜਾਂਦਾ ਹੈ ਅਤੇ ਉਸ ਇੱਕ ਝੂਠ ਦੇ ਕਾਰਨ ਵਿਅਕਤੀ ਦੇ ਜੀਵਨ ਵਿੱਚ ਕਈ ਪਰੇਸ਼ਾਨੀਆਂ ਆਉਂਦੀਆਂ ਹਨ।
ਕੁੰਡਲੀ ਵਿੱਚ ਸ਼ਨੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ, ਬਸ ਸਧਾਰਨ ਉਪਾਅ ਅਪਣਾਓ। ਸ਼ਮੀ ਦਾ ਬੂਟਾ ਸ਼ਨੀ ਦੇਵ ਨੂੰ ਪਿਆਰਾ ਹੈ। ਅਜਿਹੇ 'ਚ ਸ਼ਮੀ ਦੇ ਪੌਦੇ ਦੀ ਪੂਜਾ ਕਰੋ।
ਸ਼ਮੀ ਦੇ ਪੌਦੇ ਨੂੰ ਰੋਜ਼ਾਨਾ ਪਾਣੀ ਚੜ੍ਹਾਓ। ਨਾਲ ਹੀ ਸ਼ਨੀ ਮੰਤਰਾਂ ਦਾ ਜਾਪ ਕਰੋ। ਇਸ ਤੋਂ ਇਲਾਵਾ ਹਰ ਸ਼ਨੀਵਾਰ ਸ਼ਾਮ ਨੂੰ ਪਿਪਲ ਦੇ ਦਰੱਖਤ ਨੂੰ ਕੱਚਾ ਦੁੱਧ ਚੜ੍ਹਾਓ ਅਤੇ ਸਰ੍ਹੋਂ ਜਾਂ ਤਿਲ ਦੇ ਤੇਲ ਦਾ ਦੀਵਾ ਜਗਾਓ।
ਸ਼ਨੀਵਾਰ ਨੂੰ ਕਾਲੇ ਛੋਲੇ, ਉੜਦ ਦੀ ਦਾਲ ਜਾਂ ਸਰ੍ਹੋਂ ਦੇ ਤੇਲ ਦਾ ਦਾਨ ਕਰੋ। ਜੇਕਰ ਘਰ 'ਚ ਕੋਈ ਪੁਰਾਣੀ ਲੋਹੇ ਦੀ ਚੀਜ਼ ਪਈ ਹੈ ਤਾਂ ਉਸ ਨੂੰ ਘਰ 'ਚੋਂ ਕੱਢ ਦਿਓ। ਇਨ੍ਹਾਂ ਉਪਾਵਾਂ ਨਾਲ ਸ਼ਨੀ ਦੀ ਸਥਿਤੀ ਮਜ਼ਬੂਤ ਹੋਵੇਗੀ।