ਕਈ ਲੋਕ ਸਖ਼ਤ ਮਿਹਨਤ ਕਰਕੇ ਧਨ ਕਮਾਉਂਦੇ ਹਨ। ਇਸ ਤੋਂ ਬਾਅਦ ਵੀ ਪੈਸੇ ਨਹੀਂ ਟਿੱਕਦੇ ਹਨ। ਆਓ ਜਾਣਦੇ ਹਾਂ ਕਿ ਇਸ ਸਥਿਤੀ 'ਚ ਕਿਹੜੇ ਉਪਾਅ ਕਰਨੇ ਚਾਹੀਦੇ ਹਨ।
ਜਿਨ੍ਹਾਂ ਲੋਕਾਂ 'ਤੇ ਮਾਂ ਦੀ ਕਿਰਪਾ ਬਣੀ ਰਹਿੰਦੀ ਹੈ। ਉਨ੍ਹਾਂ ਕੋਲ ਕਦੇ ਧਨ ਦੀ ਕਮੀ ਨਹੀਂ ਹੁੰਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਜੀਵਨ 'ਚ ਬਹੁਤ ਤਰੱਕੀ ਕਰਦੇ ਹਨ।
ਜੇਕਰ ਤੁਹਾਡੇ ਕੋਲ ਪੈਸੇ ਨਹੀਂ ਟਿੱਕਦੇ ਹਨ ਤਾਂ ਇਹ ਉਪਾਅ ਕਰੋ। ਇਨ੍ਹਾਂ ਨੂੰ ਕਰਨ ਨਾਲ ਧਨ ਦੀ ਕਮੀ ਤੋਂ ਛੁਟਕਾਰਾ ਮਿਲਦਾ ਹੈ ਤੇ ਤੁਹਾਡੇ ਕੋਲ ਹਮੇਸ਼ਾ ਧਨ ਦਾ ਭੰਡਾਰ ਭਰਿਆ ਰਹੇਗਾ।
ਮਾਂ ਲਕਸ਼ਮੀ ਦੀ ਸਹੀ ਸਮੇਂ ਪੂਜਾ ਕਰਨ ਨਾਲ ਵਿਅਕਤੀ ਦੇ ਜੀਵਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੈ। ਸ਼ਾਮ ਸਮੇਂ ਪੂਜਾ ਕਰਨ ਨਾਲ ਘਰ 'ਚ ਮਾਂ ਲਕਸਮੀ ਦਾ ਵਾਸ ਹੁੰਦਾ ਹੈ।
ਘਰ 'ਚ ਝਾੜੂ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਸਾਫ਼ ਜਗ੍ਹਾਂ 'ਤੇ ਰੱਖਣ ਨਾਲ ਮਾਂ ਲਕਸ਼ਮੀ ਖੁਸ਼ ਹੁੰਦੇ ਹਨ। ਜੇਕਰ ਤੁਸੀਂ ਝਾੜੂ ਦੇ ਉਪਰੋਂ ਲੰਘਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ।
ਮਾਂ ਲਕਸ਼ਮੀ ਨੂੰ ਨਾਰੀਅਲ ਬਹੁਤ ਪਸੰਦ ਹੈ। ਪੂਜਾ ਕਰਦੇ ਸਮੇਂ ਨਾਰੀਅਲ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਨਾਲ ਲਕਸ਼ਮੀ ਖੁਸ਼ ਹੁੰਦੀ ਹੈ ਤੇ ਧਨ ਦੀ ਪ੍ਰਾਪਤੀ ਦਾ ਯੋਗ ਬਣਦਾ ਹੈ।
ਜੇਕਰ ਤੁਹਾਡੇ ਕੋਲ ਪੈਸਾ ਨਹੀਂ ਟਿੱਕ ਰਿਹਾ ਤਾਂ ਸ਼ਾਮ ਦੇ ਸਮੇਂ ਮੁੱਖ ਦਰਵਾਜ਼ੇ ਤੇ ਘਿਉ ਦਾ ਦੀਵਾ ਜਗਾਓ। ਇਸ ਤਰ੍ਹਾਂ ਕਰਨ ਨਾਲ ਧਨ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਲੱਗਦੀਆ ਹਨ।
ਇਸ ਪੌਦੇ 'ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਰੋਜ਼ਾਨਾ ਤੁਲਸੀ ਦੀ ਪੂਜਾ ਕਰਨ ਨਾਲ ਧਨ ਦੀ ਕਮੀ ਦੂਰ ਹੁੰਦੀ ਹੈ। ਇਸ ਨਾਲ ਹੀ ਰੋਜ਼ ਤੁਲਸੀ ਦੇ ਕੋਲ ਸ਼ਾਮ ਦੇ ਸਮੇਂ ਘਿਉ ਦਾ ਦੀਵਾ ਜਗਾਓ।