ਹਿੰਦੂ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੋ ਸ਼ਰਧਾਲੂ ਭਗਵਾਨ ਹਨੂੰਮਾਨ ਦੀ ਪੂਜਾ ਕਰਦਾ ਹੈ, ਉਸ ਨੂੰ ਕਈ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਹਨੂੰਮਾਨ ਦੀ ਪੂਜਾ ਲਈ ਮੰਗਲਵਾਰ ਨੂੰ ਸਭ ਤੋਂ ਉੱਤਮ ਦਿਨ ਮੰਨਿਆ ਜਾਂਦਾ ਹੈ।
ਜੋ ਵਿਅਕਤੀ ਹਮੇਸ਼ਾ ਹਉਮੈ ਨਾਲ ਭਰਿਆ ਰਹਿੰਦਾ ਹੈ, ਜਾਂ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹੈ, ਉਸ ਨਾਲ ਹਨੂੰਮਾਨ ਜੀ ਹਮੇਸ਼ਾ ਨਾਰਾਜ਼ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਹਨੂੰਮਾਨ ਜੀ ਦਾ ਆਸ਼ੀਰਵਾਦ ਨਹੀਂ ਮਿਲਦਾ।
ਜੋ ਲੋਕ ਦੂਜਿਆਂ ਦੀ ਸਫਲਤਾ ਤੋਂ ਕਦੇ ਖੁਸ਼ ਨਹੀਂ ਹੁੰਦੇ ਤੇ ਦੂਜਿਆਂ ਦੀ ਖੁਸ਼ੀ ਦੇਖ ਕੇ ਈਰਖਾ ਕਰਦੇ ਹਨ, ਉਨ੍ਹਾਂ ਨੂੰ ਹਨੂੰਮਾਨ ਜੀ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਹਨੂੰਮਾਨ ਜੀ ਉਸ ਵਿਅਕਤੀ ਤੋਂ ਵੀ ਨਾਰਾਜ਼ ਰਹਿੰਦੇ ਹਨ ਜੋ ਹਮੇਸ਼ਾ ਨਕਾਰਾਤਮਕ ਗੱਲਾਂ ਸੋਚਦੇ ਹਨ ਜਾਂ ਜ਼ਿੰਦਗੀ ਵਿੱਚ ਅੱਗੇ ਵਧਣ ਬਾਰੇ ਕਦੇ ਨਹੀਂ ਸੋਚਦੇ।
ਜੋ ਵਿਅਕਤੀ ਦੂਸਰਿਆਂ ਨੂੰ ਨਿਰਾਸ਼ ਕਰਦਾ ਹੈ, ਉਸ ਨੂੰ ਵੀ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਨਹੀਂ ਹੁੰਦਾ। ਇਸ ਲਈ ਇਸ ਆਦਤ ਨੂੰ ਜਲਦੀ ਤੋਂ ਜਲਦੀ ਛੱਡ ਦਿਓ।
ਕਦੇ ਵੀ ਬਜ਼ੁਰਗਾਂ ਦਾ ਅਪਮਾਨ ਨਾ ਕਰੋ ਅਤੇ ਨਾ ਹੀ ਬਿਨਾਂ ਵਜ੍ਹਾ ਗੁੱਸਾ ਕਰੋ। ਜੋ ਵਿਅਕਤੀ ਅਧਰਮ ਦਾ ਰਸਤਾ ਅਪਣਾ ਕੇ ਚੱਲਦਾ ਹੈ, ਉਸ ਵਿਅਕਤੀ ਨੂੰ ਵੀ ਹਨੂੰਮਾਨ ਜੀ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ।