ਹਰ ਔਰਤ ਨੂੰ 13 ਸਾਲ ਦੀ ਉਮਰ ਤੋਂ ਬਾਅਦ ਮਾਹਵਾਰੀ ਆਉਂਦੀ ਹੈ। ਪੀਰੀਅਡਜ਼ ਦੇ ਦੌਰਾਨ ਔਰਤਾਂ ਨੂੰ ਪੇਟ ਦੇ ਹੇਠਲੇ ਹਿੱਸੇ 'ਚ ਦਰਦ, ਲੱਤਾਂ 'ਚ ਦਰਦ, ਮੂਡ ਸਵਿੰਗ, ਸਿਰ ਦਰਦ, ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦੈ।
ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਪੇਟ ਦਰਦ। ਪੇਟ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਇੱਕ ਲਾਭਦਾਇਕ ਉਪਾਅ ਹੈ। ਜਿਸ ਦੀ ਵਰਤੋਂ ਨਾਲ ਮਾਹਵਾਰੀ ਦੇ ਦੌਰਾਨ ਦਰਦ ਘੱਟ ਹੁੰਦੈ, ਤੇ ਸੋਜ ਤੋਂ ਵੀ ਰਾਹਤ ਮਿਲਦੀ ਹੈ।
ਅਦਰਕ ਦੀ ਚਾਹ ਪੀਣ ਨਾਲ ਪੀਰੀਅਡ ਦੇ ਦਰਦ ਤੋਂ ਰਾਹਤ ਮਿਲਦੀ ਹੈ। ਪੀਰੀਅਡਜ਼ ਦੌਰਾਨ ਤੁਸੀਂ ਇਸ ਅਦਰਕ ਦੀ ਚਾਹ ਨੂੰ ਦੋ ਤੋਂ ਤਿੰਨ ਵਾਰ ਪੀ ਸਕਦੇ ਹੋ। ਦਰਦ ਤੋਂ ਜਲਦੀ ਆਰਾਮ ਮਿਲੇਗਾ।
ਅਦਰਕ ਨੂੰ ਚੰਗੀ ਤਰ੍ਹਾਂ ਪੀਸ ਲਓ। ਤੁਸੀਂ ਇਸ ਨੂੰ ਗ੍ਰਾਈਂਡਰ 'ਚ ਚੰਗੀ ਪੀਸ ਲਓ। ਇਸ ਤੋਂ ਬਾਅਦ ਅਦਰਕ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲਓ। ਇਸ ਤੋਂ ਮਿਲੇ ਜੂਸ 'ਚ ਚੀਨੀ ਮਿਲਾਓ। ਇਸ ਜੂਸ ਨੂੰ ਪੀਓ।
ਪੀਸੇ ਹੋਏ ਅਦਰਕ ਨੂੰ ਡੇਢ ਕੱਪ ਕੋਸੇ ਪਾਣੀ 'ਚ ਉਬਾਲੋ। ਜਦੋਂ ਇਹ ਥੋੜ੍ਹਾ ਗਰਮ ਹੋ ਜਾਵੇ ਤਾਂ ਇਸ 'ਚ ਇਕ ਚੱਮਚ ਸ਼ਹਿਦ ਮਿਲਾਓ। ਸਵੇਰੇ ਉੱਠਣ ਤੋਂ ਬਾਅਦ ਇਸ ਮਿਸ਼ਰਣ ਨੂੰ ਖਾਲੀ ਪੇਟ ਪੀਓ।
ਹਲਦੀ ਅਤੇ ਅਦਰਕ ਦੀ ਚਾਹ ਬਣਾਉਣ ਲਈ ਦੋਵਾਂ ਨੂੰ ਪਾਣੀ 'ਚ ਉਬਾਲੋ। ਜਦੋਂ ਪੇਟ ਦਰਦ ਜਾਂ ਕੜਵੱਲ ਅਸਹਿਣ ਮਹਿਸੂਸ ਹੋਣ ਤਾਂ ਚਾਹ ਦੀ ਤਰ੍ਹਾਂ ਇਸ ਪਾਣੀ ਦਾ ਸੇਵਨ ਕਰੋ।
ਧਿਆਨ ਵਿੱਚ ਰੱਖੋ ਕਿ ਹਰ ਔਰਤ ਨੂੰ ਅਦਰਕ ਦੇ ਰਸ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਅਦਰਕ ਉਨ੍ਹਾਂ ਦੇ ਮਾਹਵਾਰੀ ਨੂੰ ਸ਼ੁਰੂ ਕਰ ਸਕਦਾ ਹੈ ਅਤੇ ਭਾਰੀ ਖੂਨ ਵਹਿ ਸਕਦਾ ਹੈ।