ਰਿਸ਼ਤਿਆਂ 'ਚ ਮਿਠਾਸ ਲੈ ਆਉਂਦੀਆਂ ਹਨ ਇਹ ਆਦਤਾਂ


By Neha diwan2024-07-16, 16:21 ISTpunjabijagran.com

ਰਿਸ਼ਤਾ

ਕੋਈ ਵੀ ਰਿਸ਼ਤਾ ਸੰਪੂਰਨ ਨਹੀਂ ਹੁੰਦਾ। ਪਿਆਰ ਦੇ ਨਾਲ-ਨਾਲ ਰਿਸ਼ਤੇ 'ਚ ਝਗੜੇ ਹੋਣਾ ਵੀ ਆਮ ਗੱਲ ਹੈ ਅਤੇ ਇਹ ਹੀ ਰਿਸ਼ਤੇ ਨੂੰ ਮਜ਼ਬੂਤ ​​ਬਣਾਉਂਦੇ ਹਨ। ਜਦੋਂ ਪਿਆਰ ਘੱਟ ਅਤੇ ਝਗੜੇ ਜ਼ਿਆਦਾ ਹੁੰਦੇ ਹਨ, ਤਾਂ ਸਾਵਧਾਨ ਰਹਿਣਾ ਚਾਹੀਦਾ ਹੈ।

ਗੱਲਾਂ ਕਰੋ

ਰਿਸ਼ਤੇ 'ਚ ਖੁਸ਼ ਰਹਿਣ ਲਈ ਹਰ ਰੋਜ਼ ਕੁਝ ਸਮਾਂ ਆਪਣੇ ਪਾਰਟਨਰ ਨਾਲ ਬੈਠੋ ਅਤੇ ਉਨ੍ਹਾਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰੋ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਮਹੱਤਵ ਦਿਓ।

ਪਾਰਟਨਰ ਨੂੰ ਸਮਾਂ ਦਿਓ

ਰਿਸ਼ਤੇ 'ਚ ਖੁਸ਼ ਰਹਿਣ ਲਈ ਇਕ-ਦੂਜੇ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਰੋਜ਼ਾਨਾ ਸੈਰ ਕਰਨ ਜਾਓ, ਇਕੱਠੇ ਖਾਣਾ ਖਾਓ ਅਤੇ ਹੋਰ ਕਈ ਕੰਮ ਕਰੋ। ਘਰ ਵਿਚ ਡੇਟ ਦੀ ਯੋਜਨਾ ਬਣਾ ਕੇ,ਫਿਲਮ ਦੇਖ ਸਕਦੇ ਹੋ।

ਸ਼ੁਕਰਗੁਜ਼ਾਰ ਹੋਣਾ ਵੀ ਜ਼ਰੂਰੀ

ਆਪਣੇ ਸਾਥੀ ਦੀ ਤਾਰੀਫ਼ ਕਰਨਾ ਤੇ ਸ਼ੁਕਰਗੁਜ਼ਾਰ ਹੋਣਾ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਪਿਆਰ ਵਧਾਉਂਦਾ ਹੈ। ਤੁਹਾਡਾ ਧੰਨਵਾਦ ਤੁਹਾਡੇ ਸਾਥੀ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਸਕਦਾ ਹੈ।

ਟੀਮ ਵਰਕ ਨਾਲ ਕੰਮ ਕਰਨਾ

ਇੱਕ ਖੁਸ਼ਹਾਲ ਤੇ ਸਿਹਤਮੰਦ ਰਿਸ਼ਤਾ ਟੀਮ ਵਰਕ 'ਤੇ ਚੱਲਦਾ ਹੈ। ਜ਼ਿੰਮੇਵਾਰੀਆਂ ਸਾਂਝੀਆਂ ਕਰਨ ਨਾਲ ਕਿਸੇ ਇੱਕ ਵਿਅਕਤੀ 'ਤੇ ਬੋਝ ਨਹੀਂ ਪੈਂਦਾ ਅਤੇ ਇਸ ਤਰ੍ਹਾਂ ਲੜਾਈਆਂ ਨਹੀਂ ਹੁੰਦੀਆਂ

ਇੱਕ ਦੂਜੇ ਦਾ ਸਪੋਰਟ ਕਰਨਾ

ਰਿਸ਼ਤੇ ਵਿੱਚ ਇੱਕ ਦੂਜੇ ਦਾ ਸਮਰਥਨ ਅਤੇ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਸਾਥੀ ਦੀ ਸਹਾਇਤਾ ਕਰਨਾ ਬਹੁਤ ਜ਼ਰੂਰੀ ਹੈ।

ਜੇ ਬਰਸਾਤ ਦੇ ਮੌਸਮ 'ਚ ਸਕਿਨ ਹੋ ਗਈ ਹੈ ਆਇਲੀ ਤਾਂ ਕਰੋ ਇਹ ਕੰਮ