ਜੇ ਭਿੰਡੀ ਕਰਿਸਪੀ ਨਹੀਂ ਹੁੰਦੀ ਤਾਂ ਇਨ੍ਹਾਂ ਤਰੀਕਿਆਂ ਨੂੰ ਵਰਤੋਂ
By Neha diwan
2024-07-18, 11:01 IST
punjabijagran.com
ਭਿੰਡੀ
ਕਰਿਸਪੀ ਭਿੰਡੀ ਲੋਕ ਬਹੁਤ ਸੁਆਦ ਨਾਲ ਖਾਂਦੇ ਹਨ। ਬਹੁਤ ਸਾਰੇ ਲੋਕ ਇਸ ਸਬਜ਼ੀ ਨੂੰ ਪਸੰਦ ਕਰਦੇ ਹਨ, ਪਰ ਇਹ ਕਰਿਸਪੀ ਸਬਜ਼ੀ ਨਹੀਂ ਬਣਾਉਂਦੇ ਕਿਉਂਕਿ ਇਹ ਬਹੁਤ ਜ਼ਿਆਦਾ ਚਿਪਕ ਜਾਂਦੀ ਹੈ।
ਟਿਪਸ 1
ਭਿੰਡੀ ਨੂੰ ਧੋਣ ਤੋਂ ਤੁਰੰਤ ਬਾਅਦ ਨਾ ਕੱਟੋ। ਇਸ ਨਾਲ ਸਬਜ਼ੀ ਚਿਪਚਿਪੀ ਹੋ ਜਾਂਦੀ ਹੈ । ਭਿੰਡੀ ਨੂੰ ਧੋਣ ਤੋਂ ਬਾਅਦ, ਚੰਗੀ ਤਰ੍ਹਾਂ ਸੁਕਾ ਲਓ।
ਟਿਪਸ 2
ਤੁਸੀਂ ਇਸ ਨੂੰ ਤੌਲੀਏ ਵਿੱਚ ਲਪੇਟ ਕੇ ਸੁਕਾ ਸਕਦੇ ਹੋ। ਇਸ ਤੋਂ ਇਲਾਵਾ ਅਖਬਾਰ ਵਿਚ ਫੈਲਾਓ ਤਾਂ ਕਿ ਕਾਗਜ਼ ਸਾਰਾ ਪਾਣੀ ਸੋਖ ਲਵੇ। ਇਸ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਕੱਟੋ।
ਟਿਪਸ 3
ਸੂਜੀ ਇੱਕ ਕਰੰਚੀ ਟੈਕਸ ਦਿੰਦੀ ਹੈ। ਤੁਸੀ ਭਿੰਡੀ ਕੱਟ ਲਓ ਤੇ ਬਰੀਕ ਸੂਜੀ ਪਾਓ ਤੇ ਚੰਗੀ ਤਰ੍ਹਾਂ ਮਿਲਾਓ, ਸੂਜੀ ਨੂੰ ਹਲਕਾ ਜਿਹਾ ਸੁੱਕਾ ਵੀ ਸਕਦੇ ਹੋ।ਭਿੰਡੀ ਫ੍ਰਾਈ ਕਰੋ।
ਟਿਪਸ 4
ਬ੍ਰੈੱਡਕ੍ਰੰਬਜ਼ ਤੇ ਭਿੰਡੀ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਮਿਲਾਓ। ਕੁਝ ਦੇਰ ਇਸ ਤਰ੍ਹਾਂ ਰੱਖੋ ਅਤੇ ਫਿਰ ਤੁਸੀਂ ਇਸ ਨੂੰ ਫ੍ਰਾਈ ਸਕਦੇ ਹੋ।
ਟਿਪਸ 5
ਚੌਲਾਂ ਦੇ ਆਟੇ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਬੈਟਰ ਨੂੰ ਤਿਆਰ ਕਰੋ। ਭਿੰਡੀ ਨੂੰ ਤਲਣ ਤੋਂ ਪਹਿਲਾਂ ਬੈਟਰ 'ਚ ਡੁਬੋ ਕੇ ਕਰਿਸਪੀ ਕੋਟਿੰਗ ਕਰੋ। ਤੇਲ ਨੂੰ ਸਹੀ ਤਾਪਮਾਨ 'ਤੇ ਗਰਮ ਕਰੋ। ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰੋ।
ਫਾਊਂਡੇਸ਼ਨ ਲਗਾਉਣ ਤੋਂ ਬਾਅਦ ਚਿਹਰਾ ਲੱਗੇਗਾ ਖੂਬਸੂਰਤ, ਇਸ ਤਰ੍ਹਾਂ ਲਗਾਓ
Read More