ਆਪਣੇ ਪਸੰਦੀਦਾ ਪੰਜਾਬੀ ਗਾਇਕਾਂ ਦੇ ਜਾਣੋ ਕੀ ਹਨ ਅਸਲ ਨਾਂ


By Tejinder Thind2022-10-31, 13:04 ISTpunjabijagran.com

ਨਾਮੀ ਗਾਇਕ

ਪੰਜਾਬੀ ਗਾਇਕਾਂ ਵਿਚੋਂ ਕੁਝ ਗਾਇਕ ਅਜਿਹੇ ਹਨ ਜਿਹਡ਼ੇ ਆਪਣੇ ਅਸਲ ਨਾਂ ਨਾਲ ਨਹੀਂ ਸਗੋਂ ਇਹ ਉਨ੍ਹਾਂ ਦੇ ਨਿਕ ਨੇਮ ਹਨ ਜਾਂ ਫਿਰ ਸਿਰਫ਼ ਫੇਮ ਲਈ ਨਾਂ ਰੱਖਿਆ ਹੈ।

ਅਸਲ ਨਾਂ

ਜੇ ਤੁਸੀਂ ਆਪਣੇ ਪਸੰਦੀਦਾ ਗਾਇਕਾਂ ਦੇ ਅਸਲ ਨਾਂ ਜਾਨਣ ਦੇ ਚਾਹਵਾਨ ਹੋ ਤਾਂ ਆਓ ਜਾਣਦੇ ਹਾਂ ਕਿ ਹਨ ਉਨ੍ਹਾਂ ਦੇ ਅਸਲ ਨਾਂ।

ਵਿਦੇਸ਼ਾਂ ’ਚ ਗੂੰਜ

ਪੰਜਾਬੀ ਗੀਤ ਸੰਗੀਤ ਹੁਣ ਨਾਂ ਸਿਰਫ਼ ਪੰਜਾਬ ਬਲਕਿ ਪੂਰੇ ਭਾਰਤ ਤੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਸੁਣਿਆ ਜਾਂਦਾ ਹੈ।

ਦਿਲਜੀਤ ਦੁਸਾਂਝ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਅਸਲ ਨਾਂ ਦਲਜੀਤ ਸਿੰਘ ਹੈ। ਦੁਸਾਂਝ ਉਸ ਦੇ ਪਿੰਡ ਦਾ ਨਾਂ ਹੈ।

ਗੁਰੂ ਰੰਧਾਵਾ

ਗੁਰੂ ਰੰਧਾਵਾ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਦਾ ਅਸਲ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।

ਬਾਦਸ਼ਾਹ

ਮਸ਼ਹੂਰ ਰੈਪਰ ਬਾਦਸ਼ਾਹ ਦਾ ਅਸਲ ਨਾਂ ਅਦਿੱਤਿਯ ਪ੍ਰਤੀਕ ਸਿੰਘ ਸਿਸੋਦੀਆ ਹੈ।

ਯੋ ਯੋ ਹਨੀ ਸਿੰਘ

ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੌਜਵਾਨ ਦਿਲਾਂ ਦੀ ਧਡ਼ਕਨ ਹੈ। ਇਸ ਦਾ ਅਸਲ ਨਾਂ ਹਿਰਦੇਸ਼ ਸਿੰਘ ਹੈ।

ਸਿੱਧੂ ਮੂਸੇਵਾਲਾ

ਹਰਦਿਲ ਅਜ਼ੀਜ਼ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁੱਭਦੀਪ ਸਿੰਘ ਸਿੱਧੂ ਹੈ।

ਗਿੱਪੀ ਗਰੇਵਾਲ

ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦਾ ਨਾਂ ਅਸਲ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ।

ਐਮੀ ਵਿਰਕ

ਬੇਹੱਦ ਖੂਬਸੂਰਤ ਅਦਾਕਾਰ ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਹੈ।

ਜੈਜ਼ੀ ਬੀ

ਦਮਦਾਰ ਅਵਾਜ਼ ਦੇ ਮਾਲਕ ਮਸ਼ਹੂਰ ਗਾਇਕ ਜੈਜ਼ੀ ਬੀ ਦਾ ਅਸਲ ਨਾਂ ਜਸਵਿੰਦਰ ਸਿੰਘ ਬਰਾਡ਼ ਹੈ।

ਬੀ ਪਰਾਕ

ਬੀ ਪਰਾਕ ਦਾ ਅਸਲ ਨਾਂ ਪ੍ਰਤੀਕ ਬਚਨ ਹੈ।

ਰਫ਼ਤਾਰ

ਮਸ਼ਹੂਰ ਪੰਜਾਬੀ ਗਾਇਕ ਤੇ ਰੈਪਰ ਰਫ਼ਤਾਰ ਦਾ ਅਸਲ ਨਾਂ ਦਿਲੀਨ ਨੇਅਰ ਹੈ।

ਸਿੰਘਾ

ਨੌਜਵਾਨ ਦਿਲਾਂ ਦੀ ਧਡ਼ਕਨ ਸਿੰਘਾ ਦਾ ਅਸਲ ਨਾਂ ਮਨਪ੍ਰੀਤ ਸਿੰਘ ਹੈ।

ਗੈਰੀ ਸੰਧੂ

ਦਿਲਕਸ਼ ਆਵਾਜ਼ ਦਾ ਮਾਲਕ ਗੈਰੀ ਸੰਧੂ ਦਾ ਅਸਲ ਨਾਂ ਗੁਰਮੁਖ ਸਿੰਘ ਹੈ।

ਬੋਹੀਮੀਆ

ਮਸ਼ਹੂਰ ਰੈਪਰ ਬੋਹੀਮੀਆ ਦਾ ਅਸਲ ਨਾਂ ਰੋਜਰ ਡੇਵਿਡ ਹੈ।

ਰੋਸ਼ਨ ਪ੍ਰਿੰਸ

ਨੌਜਵਾਨ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦਾ ਅਸਲ ਨਾਂ ਰਾਜੀਵ ਕਪਲਿਸ਼ ਹੈ।

Summer Fashion Tips: ਗਰਮੀਆਂ ਦੇ ਮੌਸਮ ਲਈ ਸਹੀ ਹਨ ਅੰਕਿਤਾ ਲੋਖੰਡੇ ਦੀਆਂ ਇਹ ਡਰੈੱਸਾਂ