ਪਰ ਕੀ ਤੁਸੀਂ ਜਾਣਦੇ ਹੋ ਕਿ ਪਪੀਤਾ ਜਿੱਥੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਸਾਡੇ ਵਾਲਾਂ ਅਤੇ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇੰਨਾ ਹੀ ਨਹੀਂ ਜੇਕਰ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ 'ਚ ਵੀ ਪਪੀਤਾ ਤੁਹਾਡੇ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਹਾਲਾਂਕਿ ਇਸ ਸਮੱਸਿਆ 'ਚ ਕੱਚਾ ਪਪੀਤਾ ਜ਼ਿਆਦਾ ਫਾਇਦੇਮੰਦ ਹੋਵੇਗਾ।
ਕੱਚੇ ਪਪੀਤੇ ਅਤੇ ਦਹੀਂ ਨੂੰ ਮਿਲਾ ਕੇ ਤਿਆਰ ਕੀਤੇ ਗਏ ਇਸ ਹੇਅਰ ਮਾਸਕ ਦੀ ਮਦਦ ਨਾਲ ਤੁਸੀਂ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
3 ਚੱਮਚ ਕੱਚੇ ਪਪੀਤੇ ਦਾ ਗੁੱਦਾ,ਦੋ ਤੋਂ ਤਿੰਨ ਚੱਮਚ ਦਹੀਂ,1 ਚਮਚ ਤ੍ਰਿਫਲਾ ਪਾਊਡਰ
ਪਹਿਲਾਂ ਪਪੀਤੇ ਦੇ ਗੁਦੇ ਨੂੰ ਕਿਸੇ ਭਾਂਡੇ 'ਚ ਕੱਢ ਲਓ। ਦਹੀਂ ਤੇ ਇਕ ਚੱਮਚ ਤ੍ਰਿਫਲਾ ਪਾਊਡਰ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ। ਬਣੇ ਇਸ ਪੇਸਟ ਨੂੰ 10 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਮਿਲਾਓ।
ਵਾਲਾਂ ਨੂੰ ਥੋੜ੍ਹਾ ਗਿੱਲਾ ਕਰੋ ਤੇ ਫਿਰ ਉਸ 'ਤੇ ਤਿਆਰ ਹੇਅਰ ਮਾਸਕ ਲਗਾਓ। ਇਸ ਪੇਸਟ ਨੂੰ ਖੋਪੜੀ ਤੇ ਵਾਲਾਂ ਦੀ ਲੰਬਾਈ 'ਤੇ ਚੰਗੀ ਤਰ੍ਹਾਂ ਲਗਾਓ ਤੇ ਫਿਰ ਇਸ ਨੂੰ ਡੇਢ ਘੰਟੇ ਤਕ ਸੁੱਕਣ ਦਿਓ।
ਹੇਅਰ ਮਾਸਕ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਹਲਕੇ ਸ਼ੈਂਪੂ ਅਤੇ ਪਾਣੀ ਦੀ ਮਦਦ ਨਾਲ ਵਾਲਾਂ ਨੂੰ ਧੋ ਲਓ। ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਫਤੇ 'ਚ ਇਕ ਵਾਰ ਇਸ ਕੱਚੇ ਪਪੀਤੇ ਦੇ ਹੇਅਰ ਮਾਸਕ ਦੀ ਵਰਤੋਂ ਕਰ ਸਕਦੇ ਹੋ।
ਪਪੀਤੇ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ ਤੇ ਐਨਜ਼ਾਈਮ ਸਿਰ ਦੀ ਚਮੜੀ ਨੂੰ ਪੋਸ਼ਣ ਦਿੰਦੇ ਹਨ, ਜਿਸ ਨਾਲ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।
ਪਪੀਤਾ ਖੋਪੜੀ ਦੇ pH ਪੱਧਰ ਨੂੰ ਸੰਤੁਲਿਤ ਕਰਦਾ ਹੈ, ਜੋ ਵਾਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ। ਪਪੀਤੇ ਦੇ ਹੇਅਰ ਮਾਸਕ ਦੀ ਵਰਤੋਂ ਕਰਨ ਨਾਲ ਸਿਰ ਦੀ ਖੁਸ਼ਕੀ ਦੂਰ ਹੁੰਦੀ ਹੈ, ਜਿਸ ਨਾਲ ਵਾਲ ਚਮਕਦਾਰ ਬਣਦੇ ਹਨ।