ਇਸ ਸਰਾਪ ਕਾਰਨ ਮਾਂ ਸੀਤਾ ਨੂੰ ਛੂਹ ਨਹੀਂ ਸਕਿਆ ਸੀ ਰਾਵਣ


By Neha diwan09, Oct 2024 11:01 AMpunjabijagran.com

ਰਾਮਾਇਣ ਦੀ ਕਹਾਣੀ

ਤੁਹਾਡੇ ਵਿੱਚੋਂ ਬਹੁਤਿਆਂ ਨੇ ਰਾਮਾਇਣ ਪੜ੍ਹੀ ਅਤੇ ਸੁਣੀ ਹੋਵੇਗੀ। ਰਾਮਾਇਣ ਦੀ ਕਹਾਣੀ ਵਿਚ ਭਗਵਾਨ ਸ਼੍ਰੀ ਰਾਮ ਦੇ ਨਾਲ-ਨਾਲ ਰਾਵਣ ਵੀ ਮੁੱਖ ਪਾਤਰ ਰਿਹਾ ਹੈ।

ਮਾਤਾ ਸੀਤਾ ਨੂੰ ਛੂਹ ਨਹੀਂ ਸਕਿਆ ਰਾਵਣ

ਰਾਵਣ ਇੱਕ ਦੈਂਤ ਹੋਣ ਦੇ ਨਾਲ-ਨਾਲ ਸਾਰੇ ਵੇਦਾਂ ਦਾ ਗਿਆਨਵਾਨ, ਵਿਦਵਾਨ ਅਤੇ ਸ਼ਕਤੀਸ਼ਾਲੀ ਸੀ। ਪਰ ਉਸਨੂੰ ਆਪਣੇ ਗਿਆਨ ਦਾ ਇੰਨਾ ਮਾਣ ਸੀ ਕਿ ਉਸਨੇ ਮਾਤਾ ਸੀਤਾ ਨੂੰ ਅਗਵਾ ਕਰਨ ਦਾ ਪਾਪ ਕੀਤਾ।

ਸਰਾਪ ਮਿਲਿਆ ਸੀ

ਮੰਨਿਆ ਜਾਂਦਾ ਹੈ ਕਿ ਰਾਵਣ ਨੂੰ ਸਰਾਪ ਦਿੱਤਾ ਗਿਆ ਸੀ ਕਿ ਉਹ ਕਦੇ ਵੀ ਕਿਸੇ ਅਜਨਬੀ ਔਰਤ ਨੂੰ ਛੂਹ ਨਹੀਂ ਸਕੇਗਾ।

ਕਿੱਥੇ ਮਿਲਦੈ ਜ਼ਿਕਰ

ਰਾਵਣ ਦੁਆਰਾ ਪ੍ਰਾਪਤ ਇਸ ਸਰਾਪ ਦਾ ਜ਼ਿਕਰ ਵਾਲਮੀਕਿ ਰਾਮਾਇਣ ਦੇ ਉੱਤਰਖੰਡ ਦੇ ਅਧਿਆਇ 26 ਅਤੇ ਸ਼ਤਾਬਦੀ 39 ਵਿੱਚ ਕੀਤਾ ਗਿਆ ਹੈ।

ਕਥਾ ਅਨੁਸਾਰ

ਇੱਕ ਵਾਰ ਰਾਵਣ ਨੇ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਘੋਰ ਤਪੱਸਿਆ ਕੀਤੀ ਸੀ। ਤੇ ਭਗਾਵਨ ਨੇ ਖੁਸ਼ ਹੋ ਵਰਦਾਨ ਦਿੱਤਾ। ਜਿਸ ਤੋਂ ਬਾਅਦ ਰਾਵਣ ਜਿੱਤਣ ਲਈ ਸਵਰਗ ਪਹੁੰਚ ਗਿਆ।

ਅਪਸਰਾ ਰੰਭਾ ਨਾਲ ਕੀਤਾ ਗਲਤ

ਅਪਸਰਾ ਰੰਭਾ ਹੋਣ ਵਾਲੇ ਪਤੀ ਨਲਕੁਬੇਰ ਨੂੰ ਮਿਲਣ ਜਾ ਰਹੀ ਸੀ, ਰਾਵਣ ਉਸਦੀ ਸੁੰਦਰਤਾ ਦੇਖ ਮੋਹਿਤ ਹੋਇਆ, ਰੰਭਾ ਨੂੰ ਰੋਕਿਆ। ਰੰਭਾ ਨੇ ਦੱਸਿਆ ਕਿ ਉਹ ਉਸਦੇ ਭਰਾ ਦੇ ਪੁੱਤਰ ਨਲਕੁਬੇਰ ਦੀ ਭਵਿੱਖੀ ਪਤਨੀ ਸੀ ਤੇ ਉਸਦੀ ਨੂੰਹ ਵਰਗੀ ਸੀ।

ਨਲਕੁਬੇਰ ਨੇ ਦਿੱਤਾ ਸਰਾਪ

ਰਾਵਣ ਨੇ ਰੰਭਾ ਨਾਲ ਜਬਰਜਨਾਹ ਕੀਤਾ। ਜਦ ਨਲਕੁਬਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਰਾਵਣ ਨੂੰ ਸਰਾਪ ਦਿੱਤਾ ਕਿ ਜੇਕਰ ਉਹ ਉਸ ਦੀ ਮਰਜ਼ੀ ਤੋਂ ਬਿਨਾਂ ਕਿਸੇ ਔਰਤ ਨੂੰ ਛੂਹ ਲਵੇ ਤਾਂ ਉਸ ਦਾ ਸਿਰ ਸੌ ਟੁਕੜੇ ਹੋ ਜਾਵੇਗਾ।

ਅਕਤੂਬਰ ਮਹੀਨੇ 'ਚ ਕਦੋਂ ਹੈ ਇਕਾਦਸ਼ੀ, ਜਾਣੋ ਪੂਰੀ ਜਾਣਕਾਰੀ