ਬੀ ਟਾਊਨ ਦੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਐਕਟਰ-ਪ੍ਰੋਡਿਊਸਰ ਜੈਕੀ ਭਗਨਾਨੀ ਨਾਲ ਵਿਆਹ ਕਰਨ ਜਾ ਰਹੀ ਹੈ।
ਰਕੁਲ ਪਿਛਲੇ 10 ਸਾਲਾਂ ਤੋਂ ਇੰਡਸਟਰੀ ਵਿੱਚ ਹੈ ਅਤੇ ਉਸਦਾ ਫਿਲਮੀ ਕਰੀਅਰ ਕਾਫੀ ਸਫਲ ਰਿਹਾ ਹੈ। ਉਨ੍ਹਾਂ ਨੇ 2014 'ਚ ਫਿਲਮ 'ਯਾਰੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਰਕੁਲ ਪ੍ਰੀਤ ਸਿੰਘ ਕਰੋੜਾਂ ਦੀ ਮਾਲਕ ਹੈ। 2023 ਵਿੱਚ ਲਾਈਫਸਟਾਈਲ ਏਸ਼ੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਰਾਕੁਲ ਦੀ ਕੀਮਤ ਲਗਭਗ 49 ਕਰੋੜ ਰੁਪਏ ਹੈ। ਰਕੁਲ ਦੀ ਸਾਲਾਨਾ ਕਮਾਈ ਕਰੀਬ 8 ਕਰੋੜ ਰੁਪਏ ਹੈ।
ਉਹ ਪ੍ਰਤੀ ਫਿਲਮ ਲਗਪਗ 3 ਕਰੋੜ ਰੁਪਏ ਚਾਰਜ ਕਰਦੀ ਹੈ ਅਤੇ ਬ੍ਰਾਂਡ ਦੇ ਪ੍ਰਚਾਰ ਅਤੇ ਵਿਗਿਆਪਨ ਮੁਹਿੰਮਾਂ ਸਮੇਤ, ਉਹ ਹਰ ਮਹੀਨੇ ਲਗਭਗ 45 ਲੱਖ ਰੁਪਏ ਕਮਾਉਂਦੀ ਹੈ।
ਹੈਦਰਾਬਾਦ 'ਚ 16000 ਵਰਗ ਫੁੱਟ ਦਾ ਘਰ ਹੈ ਜੋ ਇੱਕ ਪੌਸ਼ ਖੇਤਰ ਵਿੱਚ ਸਥਿਤ 3 BHK ਘਰ ਹੈ ਤੇ ਇਸਦੀ ਕੀਮਤ ਲਗਗਪ 3 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਦੇ ਮੁੰਬਈ, ਵਿਜਾਂਗ ਅਤੇ ਦਿੱਲੀ ਵਿਚ ਵੀ ਘਰ ਹਨ।
ਉਸ ਕੋਲ ਰੇਂਜ ਰੋਵਰ ਸਪੋਰਟਸ, BMW 520d ਅਤੇ ਮਰਸਡੀਜ਼ ਬੈਂਜ਼ GLE ਵਰਗੀਆਂ ਕਾਰਾਂ ਹਨ। ਜਿਨ੍ਹਾਂ ਦੀ ਕੀਮਤ 75 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਹੈ। ਮਰਸੀਡੀਜ਼-ਮੇਬਾਚ GLS600 ਹੈ ਜਿਸਦੀ ਕੀਮਤ 3 ਕਰੋੜ ਰੁਪਏ ਹੈ।