ਭੱਦਰਾ ਦੀ ਚਿੰਤਾ ਕਰੋ ਬੰਦ, ਭਗਵਾਨ ਕ੍ਰਿਸ਼ਨ ਨੂੰ ਚੜ੍ਹਾਓ ਰੱਖੜੀ ਤੇ ਬੰਨ੍ਹੋ ਭਰਾ ਨੂੰ ਰੱਖੜੀ


By Neha diwan2023-08-29, 11:03 ISTpunjabijagran.com

ਸਾਵਣ

ਸਾਵਣ ਮਹੀਨੇ ਦੀ ਪੂਰਨਮਾਸ਼ੀ 'ਤੇ ਭੱਦਰਾ ਦੇ ਪ੍ਰਭਾਵ ਕਾਰਨ ਭੈਣਾਂ ਉਲਝਣ 'ਚ ਹਨ ਕਿ ਭਰਾ ਨੂੰ ਰੱਖੜੀ ਬੰਨ੍ਹਣ ਦਾ ਕਿਹੜਾ ਸ਼ੁਭ ਸਮਾਂ ਹੈ, ਤਾਂ ਜੋ ਭਰਾ ਦਾ ਜੀਵਨ ਖੁਸ਼ਹਾਲ ਰਹੇ।

ਭੱਦਰਾ

ਭੱਦਰਾ ਵਿੱਚ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ ਤੇ ਰੱਖੜੀ ਬਨਣ ਲਈ ਦੁਪਹਿਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਕਦੋਂ ਤੋਂ ਕਦੋਂ ਤਕ ਹੈ ਭੱਦਰਾ

30 ਅਗਸਤ ਦਿਨ ਬੁੱਧਵਾਰ ਨੂੰ ਭੱਦਰਾ ਸਵੇਰੇ 10:59 'ਤੇ ਚੜ੍ਹੇਗੀ ਤੇ ਰਾਤ ਨੂੰ 9:02 'ਤੇ ਅਸ਼ਟ ਹੋਵੇਗੀ। ਇਸ ਦਿਨ ਇਸ ਦਿਨ ਰਾਹੂਕਾਲ 12:20 ਤੋਂ 1:54 ਤਕ ਰਹੇਗਾ, ਜਦਕਿ ਪੰਚਕ ਸਵੇਰੇ 10-14 ਵਜੇ ਸ਼ੁਰੂ ਹੋਵੇਗਾ।

ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ

ਸੂਰਜ, ਬੁਧ, ਗੁਰੂ, ਸ਼ੁੱਕਰ ਅਤੇ ਸ਼ਨੀ ਭੱਦਰਾ ਕਾਲ ਦੇ ਨਾਲ ਰਕਸ਼ਾ ਬੰਧਨ 'ਤੇ ਪੰਚ ਮਹਾਯੋਗ ਬਣਾ ਰਹੇ ਹਨ।

ਸ਼ੁਭ ਮੁਹੂਰਤ

ਰੱਖੜੀ ਬੰਨ੍ਹਣ ਲਈ ਸ਼ੁਭ ਮੁਹੂਰਤ ਸਵੇਰੇ 6:00 ਤੋਂ 9:00 ਵਜੇ ਤਕ।

ਭੱਦਰਾ ਕੀ ਹੈ?

ਭਦ੍ਰ ਭਗਵਾਨ ਸ਼ਨੀਦੇਵ ਦੀ ਭੈਣ ਹੈ ਤੇ ਉਸ ਦਾ ਸੁਭਾਅ ਰੁਦਰ ਹੈ। ਇਸੇ ਕਰਕੇ ਤਿਉਹਾਰਾਂ 'ਤੇ ਉਸਦੀ ਮੌਜੂਦਗੀ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਸ਼ਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਪੰਚਕ ਤੇ ਭੱਦਰਾ ਦਾ ਪ੍ਰਭਾਵ ਰਹੇਗਾ।

ਤਿੰਨ ਗੰਢਾਂ ਬੰਨ੍ਹਣ ਦਾ ਮਹੱਤਵ

ਰੱਖੜੀ ਬੰਨ੍ਹਦੇ ਸਮੇਂ ਭੈਣ ਨੂੰ ਆਪਣੇ ਭਰਾ ਦੇ ਗੁੱਟ 'ਤੇ ਤਿੰਨ ਗੰਢਾਂ ਬੰਨ੍ਹਣੀਆਂ ਚਾਹੀਦੀਆਂ ਹਨ। ਤਿੰਨਾਂ ਗੰਢਾਂ ਦਾ ਮਹੱਤਵ ਤਿੰਨ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨਾਲ ਹੈ ਅਤੇ ਇਹ ਉਨ੍ਹਾਂ ਨੂੰ ਸਮਰਪਿਤ ਵੀ ਹੈ।

ਪਹਿਲੇ ਕ੍ਰਿਸ਼ਨ ਜੀ ਨੂੰ ਰੱਖੜੀ ਸਮਰਪਿਤ ਕਰੋ

ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਦੀਵਾ ਜਗਾ ਕੇ ਅਰਦਾਸ ਕਰੋ ਤੇ ਫਿਰ ਪ੍ਰਦੋਸ਼ ਸਮੇਂ ਰੱਖੜੀ ਬੰਨ੍ਹੋ ਜਾਂ ਭੱਦਰਾ ਦੀ ਸਮਾਪਤੀ ਤੋਂ ਬਾਅਦ ਭਾਵ 31 ਅਗਸਤ ਸਵੇਰੇ 7:01 ਵਜੇ ਤਕ ਰੱਖੜੀ ਬੰਨ੍ਹੀ ਜਾ ਸਕਦੀ ਹੈ।

ਜੇ ਸੁਪਨੇ 'ਚ ਦਿਖਣ ਬਾਲ ਗੋਪਾਲ ਤਾਂ ਤੁਹਾਨੂੰ ਮਿਲਣਗੇ ਇਹ ਸੰਕੇਤ