ਰਾਜਮਾਂਹ ਇੱਕ ਫਲ਼ੀ ਹੈ ਜੋ ਭਾਰਤ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਲੋਕ ਰਾਜਮਾਂਹ ਚੌਲਾਂ ਦੇ ਦੀਵਾਨੇ ਹਨ। ਇਸਨੂੰ ਅੰਗਰੇਜ਼ੀ ਵਿੱਚ ਕਿਡਨੀ ਬੀਨਜ਼ ਕਹਿੰਦੇ ਹਨ।
ਹਰ ਜਗ੍ਹਾ ਤੁਹਾਨੂੰ ਰਾਜਮਾਂਹ ਚੌਲ ਖਾਣ ਵਾਲੇ ਲੋਕ ਮਿਲ ਜਾਣਗੇ, ਪਰ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਤਾਂ ਇੱਕ ਨੂੰ ਥੋੜ੍ਹਾ ਸਮਝੌਤਾ ਕਰਨਾ ਪੈਂਦਾ ਹੈ।
ਰੋਟੀ- 2 ,ਰਾਜਮਾਂਹ 1 ਕੱਪ ,ਪਨੀਰ 1 ਕੱਪ, ਪਿਆਜ਼ 1,ਟਮਾਟਰ 1,ਲੂਣ, ਚਾਟ ਮਸਾਲਾ1 ਚਮਚ, ਤੇਲ 1 ਚਮਚ,ਅਦਰਕ ਤੇ ਲਸਣ ਪੇਸਟ 1 ਚਮਚ, ਕਿਚਨ ਕਿੰਗ ਮਸਾਲਾ 1/2 ਚਮਚ।
ਲਾਲ ਮਿਰਚ ਪਾਊਡਰ - ਅੱਧਾ ਚਮਚ,ਗਰਮ ਮਸਾਲਾ - ਇੱਕ ਚੁਟਕੀ,ਚਿਲੀ ਸਾਸ - 1 ਚਮਚ, ਮੇਅਨੀਜ਼ - 1 ਚਮਚ ਮੇਅਨੀਜ਼, ਸ਼ਿਮਲਾ ਮਿਰਚ - ਸਲਾਦ ਟਾਪਿੰਗ ਲਈ
ਰਾਜਮਾਂਹ ਨੂੰ ਉਬਲਣ ਲਈ ਰੱਖੋ। ਜਦੋਂ ਉਬਲ ਜਾਵੇ ਤਾਂ ਗੈਸ 'ਤੇ ਇਕ ਪੈਨ ਨੂੰ ਗਰਮ ਕਰਨ ਲਈ ਰੱਖੋ। ਇਸ ਵਿਚ ਕੱਟਿਆ ਪਿਆਜ਼, ਟਮਾਟਰ ਅਤੇ ਲਸਣ-ਅਦਰਕ ਦਾ ਪੇਸਟ ਪਾਓ।
ਹੁਣ ਕੱਟਿਆ ਹੋਇਆ ਪਨੀਰ ਤੇ ਸਾਰੇ ਮਸਾਲੇ ਪਾਓ ਅਤੇ ਇੱਕ ਵਾਰ ਹਿਲਾਓ। ਹਿਲਾਉਣ ਤੋਂ ਬਾਅਦ ਢੱਕ ਕੇ ਪਕਾਓ। ਗਰਮ ਮਸਾਲਾ ਮਿਲਾਓ। ਤੁਸੀਂ ਚਾਹੋ ਤਾਂ ਇਸ ਮਿਸ਼ਰਣ 'ਚ ਨਿੰਬੂ ਦੀਆਂ ਕੁਝ ਬੂੰਦਾਂ ਵੀ ਪਾ ਸਕਦੇ ਹੋ।
ਹੁਣ ਇੱਕ ਛੋਟੇ ਕਟੋਰੇ ਵਿੱਚ ਮੇਅਨੀਜ਼ ਅਤੇ ਚਿਲੀ ਸੌਸ ਪਾ ਕੇ ਮਿਕਸ ਕਰੋ। ਇਸ ਕਰੀਮ ਨੂੰ ਰੋਟੀਆਂ 'ਤੇ ਲਗਾਓ ਅਤੇ ਚੰਗੀ ਤਰ੍ਹਾਂ ਫੈਲਾਓ। ਹੁਣ ਰਾਜਮਾਂਹ ਨੂੰ ਰੋਟੀਆਂ 'ਤੇ ਵਿਚਕਾਰ ਰੱਖ ਦਿਓ।
ਇਸ 'ਤੇ ਕੱਟਿਆ ਹੋਇਆ ਸ਼ਿਮਲਾ ਮਿਰਚ ਪਾਓ ਤੇ ਰੋਟੀ ਨੂੰ ਰੋਲ ਕਰੋ। ਇਸ ਨੂੰ ਬਟਰ ਪੇਪਰ ਜਾਂ ਐਲੂਮੀਨੀਅਮ ਫੋਇਲ ਪੇਪਰ ਨਾਲ ਰੋਲ ਕਰੋ ਤੇ ਹੇਠਲੇ ਕਿਨਾਰੇ ਨੂੰ ਫੋਲਡ ਕਰੋ ਤਾਂ ਕਿ ਸਟਫਿੰਗ ਬਾਹਰ ਨਾ ਆਵੇ।
ਜੇਕਰ ਤੁਸੀਂ ਘੱਟ ਮਸਾਲੇਦਾਰ ਭੋਜਨ ਪਸੰਦ ਕਰਦੇ ਹੋ, ਤਾਂ ਤੁਸੀਂ ਮਿਰਚ ਦੀ ਚਟਣੀ ਦੀ ਬਜਾਏ ਕੈਚੱਪ ਦੀ ਵਰਤੋਂ ਵੀ ਕਰ ਸਕਦੇ ਹੋ।