ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਦੀ ਮਹਿੰਦੀ ਲੁੱਕ ਦੇਖ ਹੋ ਜਾਓਗੇ ਹੈਰਾਨ


By Neha Diwan18, Jan 2023 01:34 PMpunjabijagran.com

ਰਾਧਿਕਾ ਮਰਚੈਂਟ

ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਦਾ ਐਥਨਿਕ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਫੋਟੋ ਉਸ ਦੇ ਮਹਿੰਦੀ ਫੰਕਸ਼ਨ ਦੀ ਹੈ। ਇਨ੍ਹਾਂ ਤਸਵੀਰਾਂ 'ਚ ਰਾਧਿਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਰਾਧਿਕਾ ਮਰਚੈਂਟ ਦਾ ਲਹਿੰਗਾ

ਮਹਿੰਦੀ ਫੰਕਸ਼ਨ 'ਚ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੈ। ਰਾਧਿਕਾ ਦੇ ਲਹਿੰਗਾ 'ਤੇ ਮਲਟੀ ਥਰਿੱਡ ਵਰਕ ਕੀਤਾ ਗਿਆ ਹੈ ਅਤੇ ਮੈਚਿੰਗ ਚੋਲੀ ਪਹਿਨੀ ਹੋਈ ਹੈ ਦੁਪੱਟੇ 'ਤੇ ਮੈਚਿੰਗ ਕਢਾਈ ਵਾਲੀ ਬਾਰਡਰ ਵੀ ਨਜ਼ਰ ਆ ਰਹੀ ਹੈ।

ਰਾਧਿਕਾ ਦੇ ਗਹਿਣੇ

ਰਾਧਿਕਾ ਨੇ ਆਪਣੇ ਗਲੇ ਵਿੱਚ ਚੋਕਰ ਦਾ ਹਾਰ ਪਾਇਆ ਹੋਇਆ ਹੈ ਤੇ ਇੱਕ ਕਲੋਵ ਨੇਕ ਪੀਸ ਪਹਿਨਿਆ ਹੈ, ਜੋ ਕਿ ਐਂਟੀਕ ਦਿਖਾਈ ਦਿੰਦਾ ਹੈ।

ਰਾਧਿਕਾ ਦੀ ਹੇਅਰ ਸਟਾਈਲ

ਰਾਧਿਕਾ ਨੇ ਲੁੱਕ ਨੂੰ ਪੂਰਾ ਕਰਨ ਲਈ ਲੂਜ ਬਰੇਡ ਬਣਾਈ ਹੈ ਅਤੇ ਇਸ ਨੂੰ ਅੱਗੇ ਮੋਢੇ 'ਤੇ ਰੱਖਿਆ ਹੈ। ਇਸ ਦੇ ਨਾਲ ਹੀ ਉਸ ਨੇ ਹੇਅਰ ਐਕਸੈਸਰੀਜ਼ ਵੀ ਕੈਰੀ ਕੀਤੀ ਹੈ, ਜੋ ਉਸ ਦੀ ਲੁੱਕ ਨੂੰ ਨਿਖਾਰ ਰਹੀ ਹੈ।

ਮੇਕਅੱਪ

ਇਸ ਦੇ ਨਾਲ ਹੀ ਰਾਧਿਕਾ ਨੇ ਅੱਖਾਂ ਨੂੰ ਬੋਲਡ ਲੁੱਕ ਦਿੱਤਾ ਹੈ ਅਤੇ ਮੇਕਅੱਪ ਨੂੰ ਵੀ ਘੱਟ ਰੱਖਿਆ ਹੈ।

ਰਾਧਿਕਾ ਨੇ ਆਪਣੀ ਮਹਿੰਦੀ 'ਚ ਕੀਤਾ ਡਾਂਸ

ਉਹ 'ਘਰ ਮੋਰ ਪਰਦੇਸੀਆ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸਨੇ 8 ਸਾਲਾਂ ਤੋਂ ਭਰਤਨਾਟਿਅਮ ਸਿੱਖੀ ਹੈ। ਰਾਧਿਕਾ ਦਾ ਡਾਂਸ ਦੇਖ ਕੇ ਆਲੇ-ਦੁਆਲੇ ਬੈਠੇ ਹਰ ਖੁਸ਼ ਹੋ ਰਿਹੈ।

ਰਾਧਿਕਾ ਅਤੇ ਅਨੰਤ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹਨ

ਅਨੰਤ ਅਤੇ ਰਾਧਿਕਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਰਾਧਿਕਾ ਨੂੰ ਅੰਬਾਨੀ ਪਰਿਵਾਰ ਦੇ ਹਰ ਪਰਿਵਾਰਕ ਫੰਕਸ਼ਨ 'ਚ ਦੇਖਿਆ ਗਿਆ ਹੈ। ਹੁਣ ਬਹੁਤ ਜਲਦੀ ਉਹ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਬਣਨ ਜਾ ਰਹੀ ਹੈ।

ਰਾਧਿਕਾ ਇੱਕ ਕਲਾਸੀਕਲ ਡਾਂਸਰ ਹੈ

ਰਾਧਿਕਾ ਮਰਚੈਂਟ, ਜੋ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਬਣਨ ਜਾ ਰਹੀ ਹੈ, ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਧੀ ਹੈ। ਵੀਰੇਨ ਐਨਕੋਰ ਹੈਲਥਕੇਅਰ ਦੇ ਸੀ.ਈ.ਓ. ਰਾਧਿਕਾ ਇੱਕ ਪ੍ਰਚਲਿਤ ਭਾਰਤੀ ਕਲਾਸੀਕਲ ਡਾਂਸਰ ਹੈ।

ਮੰਗਣੀ

ਪਿਛਲੇ ਸਾਲ 29 ਦਸੰਬਰ ਨੂੰ, ਅਨੰਤ ਅਤੇ ਰਾਧਿਕਾ ਮਰਚੈਂਟ ਨੇ ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਵਿੱਚ ਮੰਗਣੀ ਕੀਤੀ ਸੀ। ਸੋਸ਼ਲ ਮੀਡੀਆ 'ਤੇ ਰਾਧਿਕਾ ਦੀ ਮਹਿੰਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ALL PHOTO CREDIT : INSTAGRAM

Miss Universe Harnaaz Sandhu ਨੂੰ ਬਲੈਕ ਗਾਊਨ 'ਚ ਦੇਖ ਫੈਨਜ਼ ਹੋਏ Crazy