ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਿਹਤਮੰਦ ਰਹਿਣ ਲਈ ਰੋਜ਼ਾਨਾ ਇੱਕ ਸੇਬ ਖਾਣਾ ਚਾਹੀਦਾ ਹੈ। ਹਾਲਾਂਕਿ, ਸੇਬ ਕਦੋਂ ਖਾਣਾ ਚਾਹੀਦਾ ਹੈ? ਹਰ ਕੋਈ ਇਸ ਬਾਰੇ ਜਾਣੂ ਨਹੀਂ ਹੈ।
ਸੇਬ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਨਾਲ ਕਈ ਬਿਮਾਰੀਆਂ 'ਚ ਫਾਇਦਾ ਮਿਲਦੈ। ਇਮਿਊਨ ਸਿਸਟਮ ਨੂੰ ਮਜਬੂਤ ਕਰਦਾ ਹੈ, ਦਿਲ ਦੇ ਰੋਗਾਂ ਦਾ ਖਤਰਾ ਘੱਟ ਕਰਦਾ ਹੈ।
ਸੇਬ 'ਚ ਵਿਟਾਮਿਨ ਸੀ, ਪ੍ਰੋਟੀਨ, ਐਂਟੀ-ਇੰਫਲੇਮੇਟਰੀ, ਫਲੇਵੋਨਾਈਡ ਕਵੇਰਸੇਟਿਨ, ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ ਸਮੇਤ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ 'ਚ ਫਾਇਦੇਮੰਦ ਹੁੰਦੇ ਹਨ
ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਪੋਟਾਸ਼ੀਅਮ ਦੀ ਵਜ੍ਹਾ ਨਾਲ ਹਾਈ ਬੀਪੀ ਕੰਟਰੋਲ 'ਚ ਰਹਿੰਦਾ ਹੈ, ਫਾਈਬਰ ਦੀ ਵਜ੍ਹਾ ਨਾਲ ਕਬਜ਼ ਅਤੇ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸੇਬ ਦਾ ਸੇਵਨ ਕੀਤਾ ਜਾ ਸਕਦਾ ਹੈ। ਸੇਬ ਦਾ ਸੇਵਨ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਸਵੇਰੇ ਸੇਬ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।