Rule Changes From 1 January : ਇਨ੍ਹਾਂ ਸਰਕਾਰੀ ਨਿਯਮਾਂ 'ਚ ਹੋਏ ਬਦਲਾਅ


By Neha Diwan2023-01-01, 13:07 ISTpunjabijagran.com

ਨਵਾਂ ਸਾਲ

ਨਵਾਂ ਸਾਲ ਯਾਨੀ 2023 ਸ਼ੁਰੂ ਹੋ ਗਿਆ ਹੈ। ਹਰ ਨਵੇਂ ਸਾਲ ਜਾਂ ਮਹੀਨੇ ਦੀ ਸ਼ੁਰੂਆਤ 'ਚ ਕੁਝ ਮਹੱਤਵਪੂਰਨ ਬਦਲਾਅ ਹੁੰਦੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਂਦਾ ਹੈ।

1 ਜਨਵਰੀ

ਵੱਡੇ ਮਹੱਤਵਪੂਰਨ ਬਦਲਾਅ ਵੀ ਲਾਗੂ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ 'ਚ ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ, ਕਮਰਸ਼ੀਅਲ ਗੈਸ ਸਿਲੰਡਰ ਦੀਆਂ ਦਰਾਂ, ਵਾਹਨਾਂ ਦੀਆਂ ਕੀਮਤਾਂ ਤੇ ਬੈਂਕ ਲਾਕਰ ਸ਼ਾਮਲ ਹਨ।

ਛੋਟੀਆਂ ਬੱਚਤ ਸਕੀਮਾਂ 'ਤੇ ਵਿਆਜ

ਇਸ ਵਾਰ ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸਰਕਾਰ ਵੱਲੋਂ ਵਿਆਜ ਦਰ 'ਚ 1.1 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ।

ਮਿਆਦੀ ਜਮ੍ਹਾਂ ਰਾਸ਼ੀ 'ਤੇ ਵਿਆਜ

ਡਾਕਖਾਨੇ ਦੀ ਇਕ ਸਾਲ ਦੀ ਮਿਆਦੀ ਜਮ੍ਹਾਂ ਰਾਸ਼ੀ 'ਤੇ ਵਿਆਜ 5.50 ਫੀਸਦੀ ਤੋਂ ਵਧ ਕੇ 6.60 ਫੀਸਦੀ ਹੋ ਗਿਆ ਹੈ।

ਵਪਾਰਕ ਗੈਸ ਸਿਲੰਡਰ ਦੀ ਕੀਮਤ

1 ਜਨਵਰੀ 2023 ਤੋਂ ਦੇਸ਼ 'ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਗੱਡੀਆਂ ਦੀ ਕੀਮਤ

1 ਜਨਵਰੀ 2023 ਤੋਂ ਦੇਸ਼ ਵਿਚ ਕਈ ਵੱਡੇ ਬ੍ਰਾਂਡਾਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਵਾਹਨਾਂ ਦੀਆਂ ਕੀਮਤਾਂ 90,000 ਰੁਪਏ ਤੋਂ ਲੈ ਕੇ ਪੰਜ ਫ਼ੀਸਦ ਤਕ ਆਪਣੀਆਂ ਗੱਡੀਆਂ ਦੀ ਕੀਮਤ ਵਧਾਈ ਹੈ

ਬੈਂਕ ਲਾਕਰ ਦੇ ਬਦਲੇ ਨਿਯਮ

RBI ਵੱਲੋਂ ਬਣਾਏ ਬੈਂਕ ਲਾਕਰ ਦੇ ਨਵੇਂ ਨਿਯਮ ਲਾਗੂ ਹੋ ਗਏ ਹਨ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਬੈਂਕ ਨਾਲ ਲਾਕਰ ਹੈ ਤਾਂ ਤੁਹਾਨੂੰ ਬੈਂਕ ਦੇ ਨਾਲ ਇੱਕ ਨਵੇਂ ਲਾਕਰ ਸਮਝੌਤੇ 'ਤੇ ਦਸਤਖਤ ਕਰਨ ਦੀ ਵੀ ਲੋੜ ਹੋਵੇਗੀ।

ਸਿਹਤ ਬੀਮੇ ਲਈ ਕੇਵਾਈਸੀ ਲਾਜ਼ਮੀ

1 ਜਨਵਰੀ, 2023 ਤੋਂ ਸਿਹਤ ਬੀਮਾ ਲੈਣ ਸਮੇਂ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਕਲੇਮ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਪਾਲਿਸੀ ਨੂੰ ਰੀਨਿਊ ਅਤੇ ਅਪਡੇਟ ਕਰਨਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਜਾਵੇਗਾ।

ਗੋਲਡਨ ਵੀਜ਼ਾ ਕੀ ਹੈ ਤੇ ਕਿਸਨੂੰ ਮਿਲਦਾ ਹੈ? ਜਾਣੋ