ਬਾਹੂਬਲੀ ਪ੍ਰਭਾਸ ਤੇ 'ਭੇੜੀਆ' ਦੀ ਅਦਾਕਾਰਾ ਕ੍ਰਿਤੀ ਸੈਨਨ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਚਰਚਾ 'ਚ ਹਨ।
ਕੁਝ ਮਹੀਨੇ ਪਹਿਲਾਂ ਪ੍ਰਭਾਸ ਤੇ ਕ੍ਰਿਤੀ ਦੀਆਂ ਇਕੱਠੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ 'ਚ ਪ੍ਰਭਾਸ ਕ੍ਰਿਤੀ ਦੇ ਦੁਪੱਟੇ ਨਾਲ ਪਸੀਨਾ ਪੂੰਝ ਰਹੇ ਹਨ।
ਪ੍ਰਭਾਸ ਨਾਲ ਆਪਣੀ ਮੰਗਣੀ ਦੀਆਂ ਇਨ੍ਹਾਂ ਖਬਰਾਂ 'ਤੇ ਪੂਰਨ ਵਿਰਾਮ ਲਗਾਉਂਦੇ ਹੋਏ ਕ੍ਰਿਤੀ ਸੈਨਨ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ।
ਕ੍ਰਿਤੀ ਸੈਨਨ ਤੇ ਪ੍ਰਭਾਸ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਇਹ ਦੋਵੇਂ ਤਾਨਾਜੀ ਦੇ ਡਾਇਰੈਕਟਰ ਓਮ ਰਾਉਤ ਦੀ ਫਿਲਮ 'ਆਦਿਪੁਰਸ਼' 'ਚ ਇਕੱਠੇ ਨਜ਼ਰ ਆਉਣਗੇ।
ਕ੍ਰਿਤੀ ਸੈਨਨ ਤੇ ਪ੍ਰਭਾਸ ਤੋਂ ਇਲਾਵਾ, 'ਆਦਿਪੁਰਸ਼' 'ਚ ਸੈਫ ਅਲੀ ਖਾਨ ਮੁੱਖ ਭੂਮਿਕਾ 'ਚ ਹਨ ਅਤੇ ਫਿਲਮ 2024 ਵਿੱਚ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ।