ਆਲੂ ਦਾ ਛਿਲਕਾ ਹੈ ਫਾਇਦੇਮੰਦ, ਇਸ ਨੂੰ ਖਾਣ ਨਾਲ ਮਿਲਦੇ ਹਨ ਕਈ ਫਾਇਦੇ
By Neha Diwan
2023-01-09, 17:00 IST
punjabijagran.com
ਆਲੂ
ਆਲੂ ਇੱਕ ਅਜਿਹੀ ਸਬਜ਼ੀ ਹੈ ਜੋ ਕਿਸੇ ਵੀ ਸਬਜ਼ੀ ਦੇ ਨਾਲ ਸੁਆਦੀ ਹੁੰਦੀ ਹੈ। ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਆਲੂ ਪਸੰਦ ਨਾ ਹੋਣ।
ਆਲੂ ਦੇ ਛਿਲਕੇ
ਆਲੂ ਬਣਾਉਣ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਧੋ ਕੇ ਛਿੱਲ ਲੈਂਦੇ ਹਾਂ ਅਤੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੂ ਦੇ ਛਿਲਕੇ ਸਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਪੌਸ਼ਟਿਕ ਤੱਤਾਂ ਨਾਲ ਭਰਪੂਰ
ਆਲੂ ਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ6 ਅਤੇ ਥਿਆਮਿਨ ਵਰਗੇ ਪੌਸ਼ਟਿਕ ਤੱਤਾਂ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ।
ਕਾਲੇ ਘੇਰਿਆਂ ਲਈ ਆਲੂ ਦਾ ਛਿਲਕਾ
ਆਲੂ ਦੇ ਛਿਲਕੇ ਦੀ ਨਾਲ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇ ਚਮੜੀ ਤੇਲਯੁਕਤ ਹੈ, ਮੁਹਾਸੇ ਤੇ ਬਲੈਕਹੈੱਡਸ ਦੀ ਸਮੱਸਿਆ ਹੈ ਤਾਂ ਆਲੂ ਦਾ ਛਿਲਕਾ ਉਸ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ।
ਵਾਲਾਂ ਲਈ ਫਾਇਦੇਮੰਦ
ਆਲੂ ਦੇ ਛਿਲਕੇ ਨੂੰ ਪੀਸ ਕੇ ਇਸ ਦਾ ਰਸ ਸਿਰ ਦੀ ਚਮੜੀ 'ਤੇ ਲਗਾਉਣ ਨਾਲ ਵਾਲਾਂ ਦਾ ਵਾਧਾ ਹੁੰਦਾ ਹੈ। ਜੇਕਰ ਤੁਸੀਂ ਵਾਲਾਂ ਦੇ ਸਫੈਦ ਹੋਣ ਤੋਂ ਪਰੇਸ਼ਾਨ ਹੋ ਤਾਂ ਆਲੂ ਦਾ ਛਿਲਕਾ ਇੱਕ ਵਧੀਆ ਵਿਕਲਪ ਹੈ।
ਆਲੂ ਦਾ ਛਿਲਕਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ
ਆਲੂ ਨੂੰ ਛਿਲਕੇ ਦੇ ਨਾਲ ਖਾਣ ਨਾਲ ਸਰੀਰ ਨੂੰ ਵਾਧੂ ਫਾਈਬਰ ਮਿਲਦਾ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ
ਆਲੂ ਦੇ ਛਿਲਕਿਆਂ 'ਚ ਫਾਈਬਰ ਹੁੰਦਾ ਹੈ, ਜੋ ਮੈਟਾਬੋਲਿਜ਼ਮ 'ਚ ਸੁਧਾਰ ਦੇ ਨਾਲ-ਨਾਲ ਕਬਜ਼ ਦੀ ਸਮੱਸਿਆ 'ਚ ਵੀ ਰਾਹਤ ਪ੍ਰਦਾਨ ਕਰਦਾ ਹੈ।
ਅਨੀਮੀਆ ਦੇ ਮਰੀਜ਼ਾਂ ਲਈ ਫਾਇਦੇਮੰਦ
ਅਨੀਮੀਆ ਪੀੜਤ ਨੂੰ ਹੋਰ ਹਰੀਆਂ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕਿਆਂ ਦਾ ਸੇਵਨ ਕਰਨਾ ਚਾਹੀਦੈ ਆਲੂ ਦੇ ਛਿਲਕੇ 'ਚ ਆਇਰਨ ਹੁੰਦੈ ਜੋ ਲਾਲ ਖੂਨ ਦੇ ਸੈੱਲਾਂ ਦੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਜੇ ਪਤੀ-ਪਤਨੀ ਦਾ ਬਲੱਡ ਗਰੁੱਪ ਇੱਕੋ ਹੋਵੇ ਤਾਂ ਕੀ ਹੁੰਦਾ ਹੈ?
Read More