ਬਣਾਉਣ ਦੇ 10 ਮਿੰਟ ਬਾਅਦ ਸੁੱਕ ਜਾਂਦੈ ਪੋਹਾ ਤਾਂ ਇਸ ਤਰ੍ਹਾਂ ਕਰੋ ਸਹੀ


By Neha diwan2023-06-02, 15:50 ISTpunjabijagran.com

ਪੋਹਾ

ਪੋਹਾ ਬਹੁਤ ਨਰਮ ਹੁੰਦਾ ਹੈ ਤੇ ਇਸ ਦੇ ਦਾਣੇ ਫੁਲਕੇ ਹੁੰਦੇ ਹਨ। ਹਰ ਇੱਕ ਦਾਣਾ ਵੱਖਰਾ ਦਿਖਾਈ ਦਿੰਦਾ ਹੈ ਤੇ ਇਹ ਸਵਾਦ ਵਿੱਚ ਪਹਿਲੇ ਦਰਜੇ ਦਾ ਹੁੰਦਾ ਹੈ। ਇੰਦੌਰੀ ਪੋਹਾ ਦੇਖਣ ਤੋਂ ਬਾਅਦ ਹੁਣ ਹਰ ਕਿਸੀ ਨੇ ਪੋਹਾ ਬਣਾਉਣ ਸ਼ੁਰੂ ਹੋ ਕਰ ਦਿੱਤੈ।

ਆਮ ਮਿਲੇਗਾ ਪੋਹਾ

ਸੜਕਾਂ 'ਤੇ ਦਰਜਨਾਂ ਪੋਹਾ ਵੇਚਣ ਵਾਲੀਆਂ ਗੱਡੀਆਂ ਦੇਖੀਆਂ ਜਾ ਸਕਦੀਆਂ ਹਨ। ਪੌਸ਼ਟਿਕ ਅਤੇ ਭਰਪੂਰ ਨਾਸ਼ਤਾ, ਪੋਹਾ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਹੈ।

ਕਈ ਤਰੀਕਿਆਂ ਨਾਲ ਬਣਾਇਆ ਜਾਂਦੈ

ਇਸ ਵਿੱਚ ਮਿੱਠਾ, ਖੱਟਾ, ਨਮਕੀਨ, ਕੁਰਕੁਰਾ ਹਰ ਤਰ੍ਹਾਂ ਦਾ ਸੁਆਦ ਪਸੰਦ ਕੀਤਾ ਜਾਂਦਾ ਹੈ। ਘਰ 'ਚ ਪੋਹਾ ਬਣਾਉਣ ਵਾਲੇ ਲੋਕਾਂ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦੈ ਕਿ ਉਨ੍ਹਾਂ ਦਾ ਪੋਹਾ ਬਾਜ਼ਾਰ ਵਿੱਚ ਪੋਹੇ ਵਾਂਗ ਕਿਉਂ ਨਹੀਂ ਰਹਿੰਦਾ।

ਜ਼ਿਆਦਾ ਦੇਰ ਤੱਕ ਪਾਣੀ 'ਚ ਨਾ ਭਿਓੋ

ਪੋਹੇ ਨੂੰ ਕੜਾਹੀ ਵਿੱਚ ਪਾਉਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਪਾਣੀ ਵਿੱਚ ਭਿਓ ਦਿਓ ਅਤੇ ਇਸਨੂੰ ਤੁਰੰਤ ਕੱਢ ਦਿਓ। ਇਸ ਤੋਂ ਬਾਅਦ ਇਸ ਨੂੰ ਚੌੜੀ ਟ੍ਰੇ ਜਾਂ ਪਲੇਟ 'ਚ ਫੈਲਾ ਦਿਓ ਤਾਂ ਕਿ ਪੋਹਾ ਇਕੱਠਾ ਨਾ ਹੋ ਜਾਵੇ।

ਇਸ ਨੂੰ ਭਾਫ਼ ਦਿਓ

ਪੋਹਾ ਪਕਾਉਣ ਦਾ ਤਰੀਕਾ ਵੀ ਬਹੁਤ ਮਾਇਨੇ ਰੱਖਦਾ ਹੈ। ਪੋਹਾ ਬਣਾਉਂਦੇ ਸਮੇਂ ਇਸ ਨੂੰ ਜ਼ਿਆਦਾ ਨਾ ਹਿਲਾਓ ਅਤੇ ਇਸ ਵਿਚ ਸਟੀਮ ਵੀ ਲਗਾਓ। ਪੋਹਾ ਬਣਾਉਣ ਤੋਂ ਪਹਿਲਾਂ ਇਸ ਨੂੰ 2-3 ਮਿੰਟ ਲਈ ਸਟੀਮ ਵੀ ਕਰ ਸਕਦੇ ਹੋ

ਨਿੰਬੂ ਪਾਓ

ਇਸ ਤੋਂ ਇਲਾਵਾ ਤੁਸੀਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਸ ਨਾਲ ਤੁਹਾਡੇ ਪੋਹਾ ਇਕੱਠਾ ਨਹੀਂ ਚਿਪਕੇਗਾ ਤੇ ਜਦੋਂ ਪੋਹਾ ਨਹੀਂ ਚਿਪਕਦਾ ਹੈ ਤਾਂ ਇਸ ਦੇ ਸੁੱਕਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।

ਸੁੱਕੇ ਪੋਹੇ 'ਚ ਪਾਣੀ ਪਾਓ

ਜੇਕਰ ਕੜਾਹੀ 'ਚ ਰੱਖਿਆ ਪੋਹਾ ਸੁੱਕ ਗਿਆ ਹੈ ਤਾਂ ਇਸ ਨੂੰ ਇਕ ਵਾਰ ਘੱਟ ਅੱਗ 'ਤੇ ਰੱਖੋ ਅਤੇ ਉੱਪਰੋਂ ਪਾਣੀ ਛਿੜਕ ਦਿਓ। ਇਸ ਤੋਂ ਬਾਅਦ ਇਸ ਨੂੰ 1 ਮਿੰਟ ਲਈ ਢੱਕ ਕੇ ਰੱਖੋ। ਇਸ ਤਰ੍ਹਾਂ ਪੋਹੇ ਦੀ ਕੋਮਲਤਾ ਵਾਪਸ ਆ ਜਾਵੇਗੀ।

ਤਾਪਮਾਨ 'ਤੇ ਨਜ਼ਰ ਰੱਖੋ

ਪੋਹਾ ਬਣਾਉਣ ਲਈ ਤਾਪਮਾਨ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ। ਪੋਹਾ ਬਣਾਉਂਦੇ ਸਮੇਂ, ਸਭ ਤੋਂ ਪਹਿਲਾਂ ਅੱਗ ਨੂੰ ਮੱਧਮ ਅੱਗ 'ਤੇ ਰੱਖੋ ਅਤੇ ਗੈਸ ਬੰਦ ਕਰਨ ਤੋਂ ਪਹਿਲਾਂ ਇਸ ਨੂੰ ਕੁਝ ਸੈਕਿੰਡ ਲਈ ਘੱਟ ਅੱਗ 'ਤੇ ਭਾਫ ਲਓ।

ਗਰਮੀਆਂ ਦੀਆਂ ਛੁੱਟੀਆਂ ਬਿਤਾਉਣਾ ਚਾਹੁੰਦੇ ਹੋ ਕੁਦਰਤ ਦੀ ਗੋਦ 'ਚ ਤਾਂ ਇਨ੍ਹਾਂ ਥਾਵਾਂ 'ਤੇ ਜਾਓ