ਟਮਾਟਰ ਖਰੀਦਣ 'ਚ ਹੋ ਰਹੀ ਹੈ ਜੇਬ ਢਿੱਲੀ ਤਾਂ ਬਣਾਓ ਬਿਨਾਂ ਟਮਾਟਰ ਵਾਲੀ ਇਹ ਰੈਸਿਪੀ
By Neha diwan
2023-06-27, 14:51 IST
punjabijagran.com
ਟਮਾਟਰ
ਤੁਹਾਨੂੰ ਹਰ ਰਸੋਈ ਵਿਚ ਆਸਾਨੀ ਨਾਲ ਟਮਾਟਰਾਂ ਨਾਲ ਭਰੀ ਟੋਕਰੀ ਮਿਲ ਜਾਵੇਗੀ। ਸਾਡੇ ਘਰਾਂ ਵਿੱਚ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤਕ ਟਮਾਟਰ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ।
ਸਵਾਦ ਵਧਾਉਣ ਲਈ
ਜਿਵੇਂ ਭੋਜਨ ਵਿੱਚ ਸੁਆਦ ਵਧਾਉਣ ਲਈ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਤਾਜ਼ੇ ਟਮਾਟਰ ਦੀ ਵਰਤੋਂ ਦਾਲ, ਸਬਜ਼ੀ ਅਤੇ ਹੋਰ ਪਕਵਾਨਾਂ ਵਿੱਚ ਵਾਧੂ ਸੁਆਦ ਲਿਆਉਣ ਲਈ ਕੀਤੀ ਜਾਂਦੀ ਹੈ।
ਟਮਾਟਰ ਦੀ ਫ਼ਸਲ ਨੂੰ ਨੁਕਸਾਨ
ਇਸ ਵਾਰ ਬੇਮੌਸਮੀ ਬਰਸਾਤ ਕਾਰਨ ਟਮਾਟਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਟਮਾਟਰ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇਸ ਵਾਰ ਇਹ 50-60 ਰੁਪਏ ਨਹੀਂ ਸਗੋਂ 100 ਦੇ ਪਾਰ ਪਹੁੰਚ ਗਿਆ ਹੈ।
ਭਿੰਡੀ
ਰਸੋਈ ਵਿਚ ਕਈ ਪਕਵਾਨ ਹਨ ਜਿਸ ਵਿਚ ਤੁਹਾਨੂੰ ਟਮਾਟਰ ਦੀ ਵਰਤੋਂ ਕਰਨੀ ਪੈਂਦੀ ਹੈ, ਅਜਿਹੇ ਵਿਚ ਤੁਸੀਂ ਟਮਾਟਰ ਤੋਂ ਬਿਨਾਂ ਭਿੰਡੀ ਨੂੰ ਤਿੰਨ ਤਰੀਕਿਆਂ ਨਾਲ ਬਣਾ ਸਕਦੇ ਹੋ, ਮਸਾਲਾ ਭਿੰਡੀ, ਭਿੰਡੀ ਫ੍ਰਾਈ ਤੇ ਭੁੰਨੀ ਹੋਈ ਭਿੰਡੀ।
ਗੋਭੀ ਦੀ ਸਬਜ਼ੀ
ਗੋਭੀ ਦੀ ਕਰੀ ਟਮਾਟਰ ਦੀ ਗਰੇਵੀ ਵਿੱਚ ਵੀ ਬਣਾਈ ਜਾਂਦੀ ਹੈ ਪਰ ਟਮਾਟਰ ਤੋਂ ਬਿਨਾਂ ਫ੍ਰਾਈ ਕਰ ਆਲੂ ਤੇ ਗੋਭੀ ਨੂੰ ਜੀਰੇ ਅਤੇ ਤੇਲ ਵਿੱਚ ਬਣਾ ਸਕਦੇ ਹੋ। ਤੁਸੀਂ ਆਲੂ ਗੋਭੀ ਦਾ ਫ੍ਰਾਈ ਬਣਾ ਸਕਦੇ ਹੋ।
ਇਸ ਤਰ੍ਹਾਂ ਕਰੋ ਟ੍ਰਾਈ
ਪੈਨ 'ਚ 3-4 ਚੱਮਚ ਤੇਲ ਪਾਓ ਤੇ ਗੋਭੀ ਤੇ ਆਲੂ ਨੂੰ ਛੋਟੇ ਟੁਕੜਿਆਂ 'ਚ ਕੱਟ ਕੇ ਹਲਕੀ ਅੱਗ 'ਤੇ ਭੁੰਨ ਲਓ। ਥੋੜ੍ਹੀ ਦੇਰ ਬਾਅਦ ਨਮਕ, ਹਲਦੀ ਤੇ ਮਸਾਲੇ ਪਾਓ, ਸਭ ਕੁਝ ਮਿਲਾਓ ਅਤੇ ਕੁਝ ਦੇਰ ਪਕਾਓ।
ਦਾਲ
ਸਭ ਤੋਂ ਪਹਿਲਾਂ ਦਾਲ ਨੂੰ ਨਮਕ ਤੇ ਹਲਦੀ ਪਾ ਕੇ ਪਕਾਓ। ਸਵਾਦ ਬਣਾਉਣ ਲਈ ਘਿਓ, ਮਿਰਚ, ਲਸਣ ਤੇ ਜੀਰਾ ਪਾ ਕੇ ਮਿਕਸ ਕਰ ਲਓ। ਬਾਰੀਕ ਕੱਟੀਆਂ ਮਿਰਚਾਂ ਅਤੇ ਧਨੀਆ ਪਾਓ। ਬਿਨਾਂ ਟਮਾਟਰ ਦੀ ਦਾਲ ਬਹੁਤ ਸੁਆਦੀ ਲੱਗਦੀ ਹੈ।
ਐਲੋਵੇਰਾ ਨਾਲ ਦੂਰ ਕਰੋ ਟੈਨਿੰਗ, ਜਾਣੋ ਇਸ ਨੂੰ ਕਿਵੇਂ ਵਰਤਣਾ ਹੈ
Read More