ਘਰ ਦੇ ਆਲੇ-ਦੁਆਲੇ ਕਦੇ ਵੀ ਨਾ ਲਗਾਓ ਇਹ ਰੁੱਖ, ਆਰਥਿਕ ਤੰਗੀ ਆਵੇਗੀ


By Neha Diwan2023-03-07, 12:12 ISTpunjabijagran.com

ਰੁੱਖ ਤੇ ਪੌਦੇ

ਅਸੀਂ ਤੁਹਾਨੂੰ ਕੁਝ ਅਜਿਹੇ ਰੁੱਖਾਂ ਅਤੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਗੀਚੇ ਜਾਂ ਨੇੜੇ-ਤੇੜੇ ਹੋਣੇ ਚਾਹੀਦੇ ਹਨ। ਵਾਸਤੂ ਸ਼ਾਸਤਰ ਅਨੁਸਾਰ ਇਹ ਰੁੱਖ ਅਤੇ ਪੌਦੇ ਅਸ਼ੁਭ ਹਨ।

ਵਾਸਤੂ ਦੇ ਅਨੁਸਾਰ

ਬਹੁਤ ਸਾਰੇ ਅਜਿਹੇ ਪੌਦੇ ਹਨ, ਜਿਨ੍ਹਾਂ ਦੀ ਘਰ ਵਿੱਚ ਮੌਜੂਦਗੀ ਨਕਾਰਾਤਮਕ ਊਰਜਾ ਦਾ ਸੰਚਾਰ ਵਧਾਉਂਦੀ ਹੈ। ਇਹ ਤੁਹਾਡੇ ਜੀਵਨ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ।

ਅਸ਼ੁਭ ਪੌਦੇ

ਕੁਝ ਰੁੱਖ ਅਤੇ ਪੌਦੇ ਅਜਿਹੇ ਹਨ, ਜਿਨ੍ਹਾਂ ਨੂੰ ਘਰ ਦੇ ਆਲੇ-ਦੁਆਲੇ ਗਲਤੀ ਨਾਲ ਵੀ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਪਰਿਵਾਰ ਵਾਲਿਆਂ ਨੂੰ ਇਸ ਦਾ ਬੁਰਾ ਨਤੀਜਾ ਦੇਖਣ ਨੂੰ ਮਿਲਦਾ ਹੈ।

ਪਿੱਪਲ ਦਾ ਰੁੱਖ

ਸਨਾਤਨ ਧਰਮ ਵਿੱਚ ਪਿੱਪਲ ਦਾ ਰੁੱਖ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਨੇੜੇ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿੱਥੇ ਤਕ ਪਿੱਪਲ ਦਾ ਪਰਛਾਵਾਂ ਪਹੁੰਚਦਾ ਹੈ, ਉਹ ਤਬਾਹ ਕਰ ਦਿੰਦਾ ਹੈ।

ਕਟਹਲ ਦਾ ਰੁੱਖ

ਕਟਹਲ ਦਾ ਰੁੱਖ ਲਗਾਉਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਇਸ ਵਿੱਚ ਕੰਡੇ ਹੁੰਦੇ ਹਨ, ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਦੂਰੀ ਵਧ ਜਾਂਦੀਆਂ ਹਨ। ਇਸ ਰੁੱਖ ਨੂੰ ਗਲਤੀ ਨਾਲ ਵੀ ਘਰ ਦੇ ਨੇੜੇ ਨਹੀਂ ਲਗਾਉਣਾ ਚਾਹੀਦਾ।

ਗੁਲਰ ਦਾ ਰੁੱਖ

ਘਰ ਦੇ ਨੇੜੇ ਗੁਲਰ ਦਾ ਰੁੱਖ ਲਗਾਉਣਾ ਵੀ ਅਸ਼ੁਭ ਮੰਨਿਆ ਜਾਂਦੈ। ਕਈ ਬਿਮਾਰੀਆਂ ਮਨੁੱਖ ਨੂੰ ਘੇਰ ਲੈਂਦੀਆਂ ਹਨ। ਮੰਨਿਆ ਜਾਂਦੈ ਕਿ ਉੱਤਰ ਵੱਲ ਗੁਲਰ ਦਾ ਦਰੱਖਤ ਲਗਾਉਣ ਨਾਲ ਅੱਖਾਂ ਨਾਲ ਸਬੰਧਤ ਰੋਗ ਸ਼ੁਰੂ ਹੋ ਜਾਂਦੇ ਹਨ।

ਖਜ਼ੂਰ ਦੇ ਰੁੱਖ

ਅਜਿਹੇ ਰੁੱਖ ਆਰਥਿਕ ਸੰਕਟ ਦਾ ਵੱਡਾ ਕਾਰਨ ਬਣਦੇ ਹਨ। ਇਹ ਅਜਿਹਾ ਦਰੱਖਤ ਹੈ, ਜੋ ਆਪਣੇ ਆਪ ਤਾਂ ਬਹੁਤ ਉਚਾਈ ਤਕ ਵਧਦੈ, ਪਰ ਇਹ ਵਿਅਕਤੀ ਨੂੰ ਅਸ਼ੁੱਭ ਨਤੀਜੇ ਦਿੰਦਾ ਹੈ। ਇਹ ਰੁੱਖ ਸੁਆਰਥ ਨੂੰ ਵਧਾਵਾ ਦਿੰਦਾ ਹੈ।

ਰਾਸ਼ੀ ਅਨੁਸਾਰ ਪਾਓ ਹੋਲੀ 'ਤੇ ਇਸ ਰੰਗ ਦੇ ਕੱਪੜੇ, ਖੁਸ਼ਹਾਲੀ 'ਚ ਹੋਵੇਗਾ ਵਾਧਾ