ਘਰ 'ਚ ਲਗਾਓ ਇਹ ਪੌਦੇ ਖੁਸ਼ ਹੋਣਗੇ ਸ਼ਨੀ ਦੇਵ
By Neha diwan
2023-08-12, 14:37 IST
punjabijagran.com
ਜੋਤਿਸ਼
ਜੋਤਿਸ਼ ਵਿੱਚ ਰੁੱਖਾਂ ਤੇ ਪੌਦਿਆਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਰੁੱਖ ਅਤੇ ਪੌਦੇ ਗ੍ਰਹਿਆਂ ਅਤੇ ਦੇਵੀ ਦੇਵਤਿਆਂ ਨਾਲ ਸਬੰਧਤ ਹਨ। ਘਰ ਵਿੱਚ ਲਾਇਆ ਰੁੱਖ ਜਾਂ ਪੌਦਾ ਗ੍ਰਹਿਆਂ ਦਾ ਸੰਚਾਲਨ ਕਰਦਾ ਹੈ।
ਗ੍ਰਹਿ ਸ਼ਾਤ ਕਰਨਾ
ਇਸ ਦੇ ਨਾਲ ਹੀ ਜੋਤਿਸ਼ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰੁੱਖਾਂ ਅਤੇ ਪੌਦਿਆਂ ਰਾਹੀਂ ਗ੍ਰਹਿਆਂ ਨੂੰ ਸ਼ਾਂਤ ਕਰਕੇ ਸ਼ੁਭ ਫਲ ਪ੍ਰਾਪਤ ਕੀਤੇ ਜਾ ਸਕਦੇ ਹਨ।
ਸ਼ਮੀ ਦਾ ਬੂਟਾ
ਸ਼ਮੀ ਦਾ ਰਿਲੇਸ਼ਨ ਸ਼ਨੀ ਦੇਵ ਨਾਲ ਦੱਸਿਆ ਗਿਆ ਹੈ। ਘਰ 'ਚ ਸ਼ਮੀ ਦਾ ਪੌਦਾ ਲਗਾਉਣ ਨਾਲ ਸ਼ਨੀ ਨੂੰ ਸ਼ਾਂਤ ਕੀਤਾ ਜਾਂਦਾ ਹੈ। ਸ਼ਨੀ ਦੇਵ ਕਦੇ ਵੀ ਵਿਅਕਤੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਨਹੀਂ ਕਰਦੇ।
ਭਗਵਾਨ ਸ਼ਿਵ ਨੂੰ ਪਿਆਰਾ
ਸ਼ਮੀ ਦਾ ਪੌਦਾ ਭਗਵਾਨ ਸ਼ਿਵ ਨੂੰ ਵੀ ਪਿਆਰਾ ਹੈ। ਅਜਿਹੇ 'ਚ ਘਰ 'ਚ ਸ਼ਮੀ ਲਗਾਉਣ ਨਾਲ ਵੀ ਭਗਵਾਨ ਸ਼ਿਵ ਦੀ ਕਿਰਪਾ ਬਣੀ ਰਹਿੰਦੀ ਹੈ।
ਪਿੱਪਲ
ਘਰ ਤੋਂ ਥੋੜ੍ਹੀ ਦੂਰੀ 'ਤੇ ਪਿੱਪਲ ਲਗਾਉਣ ਨਾਲ ਸਾਢੇ ਸਤੀ ਖਤਮ ਹੁੰਦੀ। ਸ਼੍ਰੀ ਕ੍ਰਿਸ਼ਨ ਪਿੱਪਲ 'ਚ ਰਹਿੰਦੇ ਨੇ, ਸ਼ਨੀ ਦੇਵ ਨੂੰ ਪਰਮ ਕ੍ਰਿਸ਼ਨ ਭਗਤ ਕਿਹਾ ਜਾਂਦੈ। ਸ਼ਨੀ ਦੇਵ ਕਦੇ ਵੀ ਕ੍ਰਿਸ਼ਨ ਦੇ ਭਗਤਾਂ ਨੂੰ ਪਰੇਸ਼ਾਨ ਨਹੀਂ ਕਰਦੇ
ਅਪਰਾਜਿਤਾ ਦਾ ਬੂਟਾ
ਘਰ 'ਚ ਅਪਰਾਜਿਤਾ ਦਾ ਪੌਦਾ ਲਗਾਉਣ ਨਾਲ ਕੁੰਡਲੀ 'ਚ ਸ਼ਨੀ ਦੋਸ਼ ਨਹੀਂ ਹੁੰਦੈ। ਜੇ ਸ਼ਨੀ ਦੋਸ਼ ਪਹਿਲਾਂ ਤੋਂ ਹੀ ਹੈ ਤਾਂ ਘਰ 'ਚ ਅਪਰਾਜਿਤਾ ਦਾ ਬੂਟਾ ਲਗਾਉਣ ਨਾਲ ਇਹ ਦੂਰ ਹੋਣ ਲੱਗਦੈ ਰਾਹੂ ਦੇ ਮਾੜੇ ਪ੍ਰਭਾਵ ਵੀ ਦੂਰ ਹੋ ਜਾਂਦੇ ਹਨ।
ਜਾਣੋ ਕਿਹੜੇ ਆਟੇ ਦਾ ਦੀਵਾ ਜਗਾਉਣ ਦਾ ਕੀ ਹੈ ਫਾਇਦਾ
Read More