ਬਸੰਤ ਪੰਚਮੀ ਵਾਲੇ ਦਿਨ ਘਰ ’ਚ ਇਹ ਖਾਸ ਪੌਦਾ ਲਗਾ ਸਕਦੇ ਹੋ। ਇਸ ਪੌਦੇ ਨੂੰ ਘਰ ਵਿਚ ਲਗਾਉਣ ਨਾਲ ਮਾਂ ਸਰਸਵਤੀ ਦੇ ਨਾਲ ਮਾਂ ਲਕਸ਼ਮੀ ਦੀ ਵੀ ਅਸੀਮ ਕ੍ਰਿਪਾ ਪ੍ਰਾਪਤ ਹੋਵੇਗੀ।
ਇਸ ਪੌਦੇ ’ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਇਸ ਪੌਦੇ ਨੂੂੰ ਮੋਰਪੰਖੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਵਿਦਿਆ ਦਾ ਪੌਦਾ ਵੀ ਕਹਿੰਦੇ ਹਨ। ਬਚਪਨ ਵਿਚ ਇਸ ਨੂੰ ਕਾਪੀ, ਕਿਤਾਬਾਂ ਵਿਚ ਰਖਦੇ ਸਨ।
ਵਾਸਤੂ ਸਾਸ਼ਤਰ ਮੁਤਾਬਕ ਇਸ ਪੌਦੇ ਨੂੰ ਹਮੇਸ਼ਾ ਜੋੜੇ ਵਿਚ ਲਗਾਉਣਾ ਚਾਹੀਦਾ ਹੈ। ਇਸ ਨਾਲ ਵਿਆਹੁਤਾ ਜੀਵਨ ਵਿਚ ਹਮੇਸ਼ਾ ਖੁਸ਼ੀਆਂ ਕਾਇਮ ਰਹਿੰਦੀਆਂ ਹਨ ਅਤੇ ਘਰ ਵਿਚ ਸਕਾਰਾਤਮਕ ਊਰਜਾ ਦਾ ਵਾਸ ਬਣਿਆ ਰਹਿੰਦਾ ਹੈ।
ਮੋਰਪੰਖੀ ਦਾ ਪੌਦਾ ਹਮੇਸ਼ਾ ਘਰ ਦੇ ਪੂੁਰਬ ਜਾਂ ਉਤਰ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਘਰ ਵਿਚ ਮੁੱਖ ਦਰਵਾਜ਼ੇ ਵਿਚ ਵੀ ਲਗਾ ਸਕਦੇ ਹੋ। ਇਸ ਤੋਂ ਨਕਾਰਾਤਮਕ ਐਨਰਜੀ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕੇਗੀ।
ਵਾਸਤੂ ਸਾਸ਼ਤਰ ਮੁਤਾਬਕ ਮੋਰਪੰਖੀ ਦੇ ਪੌਦੇ ਨੂੰ ਕਦੇ ਵੀ ਦੱਖਣੀ ਦਿਸ਼ਾ ਵਿਚ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਅਸ਼ੁੱਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਘਰ ਵਿਚ ਸੁੱਖ ਸ਼ਾਂਤੀ ਰੁਕ ਜਾਂਦੀ ਹੈ।