ਘਰ ਤੋਂ ਵਾਸਤੂ ਨੂੰ ਦੂਰ ਕਰਨ ਅਤੇ ਜੀਵਨ ਵਿੱਚ ਖੁਸ਼ਹਾਲੀ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ। ਵਿਅਕਤੀ ਦੇ ਜੀਵਨ ਵਿੱਚ ਰੁੱਖ ਅਤੇ ਪੌਦੇ ਬਹੁਤ ਮਹੱਤਵਪੂਰਨ ਹੁੰਦੇ ਹਨ।
ਘਰ ਦੀ ਪੱਛਮ ਦਿਸ਼ਾ ਨੂੰ ਚੰਦਰਮਾ ਦੀ ਦਿਸ਼ਾ ਮੰਨਿਆ ਜਾਂਦੈ ਤੇ ਇਸ ਦਿਸ਼ਾ ਵਿੱਚ ਕੋਈ ਵੀ ਘਰੇਲੂ ਪੌਦਾ ਲਗਾਉਣ ਨਾਲ ਸ਼ੁਭ ਫਲ ਮਿਲ ਸਕਦਾ ਹੈ। ਕੜ੍ਹੀ ਪੱਤੇ ਦਾ ਪੌਦਾ ਲਗਾਉਣ ਨਾਲ ਵਿਅਕਤੀ ਦੀ ਸਿਹਤ ਠੀਕ ਰਹਿੰਦੀ ਹੈ।
ਘਰ ਦੇ ਬਗੀਚੇ ਵਿੱਚ ਕੜ੍ਹੀ ਪੱਤੇ ਲਗਾਉਣ ਨਾਲ ਨਕਾਰਾਤਮਕ ਊਰਜਾ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਖੁਸ਼ਹਾਲੀ ਅਤੇ ਚੰਗੀ ਕਿਸਮਤ ਵੀ ਲਿਆ ਸਕਦੀ ਹੈ।
ਕੜ੍ਹੀ ਪੱਤਾ ਕੈਂਸਰ ਅਤੇ ਸ਼ੂਗਰ ਤੋਂ ਰਾਹਤ ਦਿਵਾ ਸਕਦਾ ਹੈ। ਇੰਨਾ ਹੀ ਨਹੀਂ ਇਹ ਦਿਲ ਦੇ ਰੋਗਾਂ ਨੂੰ ਰੋਕਣ 'ਚ ਵੀ ਬਹੁਤ ਫਾਇਦੇਮੰਦ ਹੈ। ਕੜ੍ਹੀ ਪੱਤਾ ਅੱਖਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ।
ਘਰ ਦੇ ਦੱਖਣ ਕੋਨੇ 'ਚ ਲਗਾਉਣਾ ਬਹੁਤ ਫਾਇਦੇਮੰਦ ਹੈ। ਇਸ ਦਿਸ਼ਾ ਵਿੱਚ ਇਸ ਨੂੰ ਲਗਾਉਣ ਨਾਲ ਵਿਅਕਤੀ ਧਨ ਅਤੇ ਖੁਸ਼ਹਾਲੀ ਪ੍ਰਾਪਤ ਕਰ ਸਕਦਾ ਹੈ।
ਜੇਕਰ ਤੁਸੀਂ ਹਮੇਸ਼ਾ ਤਣਾਅ 'ਚ ਰਹਿੰਦੇ ਹੋ ਤਾਂ ਕੜ੍ਹੀ ਦਾ ਪੱਤਾ ਤੋੜ ਕੇ ਉਸ ਨਾਲ ਆਪਣੀ ਨਜ਼ਰ ਉਤਾਰੋ। ਇਸ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਤਣਾਅ ਵਾਲੀ ਸਥਿਤੀ ਵੀ ਦੂਰ ਹੋ ਜਾਵੇਗੀ।