ਭਗਵਾਨ ਸ਼ਿਵ ਦੀ ਪੂਜਾ 'ਚ ਬੇਲਪੱਤਰ ਦਾ ਵਿਸ਼ੇਸ਼ ਮਹੱਤਵ ਹੈ। ਜਿਸ ਘਰ 'ਚ ਇਸ ਵੇਲ ਦਾ ਬੂਟਾ ਹੁੰਦਾ ਹੈ, ਉਥੇ ਮਹਾਦੇਵ ਦੀ ਕਿਰਪਾ ਦੇ ਨਾਲ ਹੀ ਘਰ 'ਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ।
ਸ਼ਿਵਪੁਰਾਣ ਅਨੁਸਾਰ ਜਿਸ ਥਾਂ 'ਤੇ ਬੇਲਪੱਤਰ ਦਾ ਬੂਟਾ ਲਗਾਇਆ ਜਾਂਦਾ ਹੈ, ਉਹ ਸਥਾਨ ਤੀਰਥ ਅਸਥਾਨ ਵਾਂਗ ਪਵਿੱਤਰ ਅਤੇ ਪੂਜਣਯੋਗ ਸਥਾਨ ਬਣ ਜਾਂਦਾ ਹੈ।
ਗਰੀਬੀ ਦੂਰ ਕਰਨ ਲਈ ਘਰ 'ਚ ਬੇਲਪੱਤਰ ਲਗਾਓ। ਇਸ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ। ਤੁਸੀਂ ਬੇਲਪੱਤਰ ਦੇ ਪੱਤੇ ਆਪਣੇ ਧਨ ਰੱਖਣ ਵਾਲੇ ਸਥਾਨ 'ਚ ਵੀ ਰੱਖ ਸਕਦੇ ਹੋ।
ਇਹ ਵੇਲ ਘਰ 'ਚ ਖੁਸ਼ੀਆਂ ਅਤੇ ਬਰਕਤਾਂ ਲਿਆਉਂਦੀ ਹੈ। ਆਰਥਿਕ ਖੁਸ਼ਹਾਲੀ ਲਈ ਇਸ ਨੂੰ ਘਰ ਦੀ ਉੱਤਰ-ਦੱਖਣ ਦਿਸ਼ਾ 'ਚ ਲਗਾਓ।
ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਘਰ ਦੀ ਉੱਤਰ-ਪੱਛਮ ਦਿਸ਼ਾ 'ਚ ਇਹ ਵੇਲ ਲਗਾਈ ਜਾਵੇ, ਤਾਂ ਘਰ 'ਚ ਰਹਿਣ ਵਾਲੇ ਮੈਂਬਰ ਤਿੱਖੇ ਤੇ ਊਰਜਾਵਾਨ ਹੋ ਜਾਂਦੇ ਹਨ।
ਜੇਕਰ ਇਹ ਦਰੱਖਤ ਘਰ ਦੇ ਵਿਹੜੇ 'ਚ ਹੋਵੇ ਤਾਂ ਬੁਰਾਈਆਂ ਘਰ 'ਚ ਨਹੀਂ ਆਉਣਗੀਆਂ। ਇਹ ਪਰਿਵਾਰ ਦੇ ਮੈਂਬਰਾਂ ਦੀ ਰੱਖਿਆ ਕਰਦਾ ਹੈ।
ਬੇਲਪੱਤਰ ਨੂੰ ਘਰ ਦੇ ਅੰਦਰ ਲਗਾਉਣ ਨਾਲ ਤੁਹਾਨੂੰ ਕਦੇ ਵੀ ਚੰਦਰਮਾ ਦੇ ਦੋਸ਼ ਤੇ ਹੋਰ ਕਈ ਤਰ੍ਹਾਂ ਦੇ ਨੁਕਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ।