ਕੰਧਾਂ 'ਤੇ ਅਜਿਹੀਆਂ ਤਸਵੀਰਾਂ ਲਗਾਉਣ ਨਾਲ ਪਰਿਵਾਰ 'ਚ ਪੈਦਾ ਹੋ ਸਕਦਾ ਹੈ ਕਲੇਸ਼
By Ramandeep Kaur
2022-11-22, 11:54 IST
punjabijagran.com
ਵਾਸਤੂ ਉਪਾਅ
ਵਾਸਤੂ ਉਪਾਅ ਨਾ ਸਿਰਫ਼ ਪਰਿਵਾਰ 'ਚ ਖੁਸ਼ਹਾਲੀ ਦਾ ਕਾਰਨ ਬਣਦੇ ਹਨ ਬਲਕਿ ਧਨ, ਐਸ਼ਵਰਿਆ ਦੀ ਪ੍ਰਾਪਤੀ 'ਚ ਵੀ ਮਦਦਗਾਰ ਸਾਬਤ ਹੁੰਦੇ ਹਨ।
ਤਸਵੀਰਾਂ ਲਗਾਉਣ ਸਬੰਧੀ ਵਿਚਾਰ
ਵਾਸਤੂ ਸ਼ਾਸਤਰ ਅਨੁਸਾਰ ਘਰ ਦੀਆਂ ਕੰਧਾਂ 'ਤੇ ਤਸਵੀਰਾਂ ਲਾਉਣ ਨਾਲ ਜੀਵਨ 'ਤੇ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ...
ਤਾਜ ਮਹਿਲ
ਕਿਉਂਕਿ ਤਾਜ ਮਹਿਲ ਇਕ ਮਕਬਰਾ ਹੈ, ਇਸ ਲਈ ਘਰ 'ਚ ਅਜਿਹੀ ਤਸਵੀਰ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਦੀ ਬਜਾਏ ਤੁਸੀਂ ਕਿਸੇ ਮੰਦਰ ਦੀ ਤਸਵੀਰ ਲਗਾ ਸਕਦੇ ਹੋ।
ਡੁੱਬਦੀਆਂ ਚੀਜ਼ਾਂ
ਡੁੱਬਦੀਆਂ ਹੋਈਆਂ ਚੀਜ਼ਾਂ ਨੂੰ ਦਰਸਾਉਂਦੀ ਤਸਵੀਰ ਘਰ 'ਚ ਨਹੀਂ ਲਗਾਉਣੀ ਚਾਹੀਦੀ। ਜਿਵੇਂ, ਡੁੱਬਦੀ ਕਿਸ਼ਤੀ, ਜਹਾਜ਼ ਜਾਂ ਡੁੱਬਦਾ ਸੂਰਜ। ਇਸ ਨਾਲ ਘਰ 'ਚ ਉਦਾਸੀ ਤੇ ਮੈਂਬਰਾਂ 'ਚ ਅਣਬਣ ਦੀ ਸੰਭਾਵਨਾ ਹੈ।
ਝਰਨੇ ਦੀ ਤਸਵੀਰ
ਘਰ 'ਚ ਝਰਨੇ ਦੀ ਤਸਵੀਰ ਲਗਾਉਣ ਨਾਲ ਵਿੱਤੀ ਸੰਕਟ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਨਾਲ ਪੈਸਾ ਪਾਣੀ ਵਾਂਗ ਵਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਮਹਾਭਾਰਤ ਦੀ ਤਸਵੀਰ
ਘਰ 'ਚ ਯੁੱਧ ਜਾਂ ਹਿੰਸਾ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਨੂੰ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਵੇਂ, ਮਹਾਭਾਰਤ। ਅਜਿਹੀਆਂ ਤਸਵੀਰਾਂ ਘਰ 'ਚ ਕਲੇਸ਼ ਦਾ ਕਾਰਨ ਬਣ ਸਕਦੀਆਂ ਹਨ।
ਜੇ ਆ ਰਹੀ ਹੈ ਨੌਕਰੀ 'ਚ ਪਰੇਸ਼ਾਨੀਆਂ ਤਾਂ ਬੋਹੜ ਦੇ ਰੁੱਖ ਦਾ ਕਰੋ ਇਹ ਉਪਾਅ
Read More