ਸੁੱਖ-ਸ਼ਾਂਤੀ ਲਈ ਘਰ ਦੇ ਇਨ੍ਹਾਂ ਥਾਵਾਂ 'ਤੇ ਲਗਾਓ ਮਾਤਾ ਅੰਨਪੂਰਨਾ ਦੀ ਤਸਵੀਰ


By Neha Diwan2023-03-20, 12:43 ISTpunjabijagran.com

ਮਾਂ ਅੰਨਪੂਰਨਾ

ਮਾਂ ਅੰਨਪੂਰਨਾ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਸਥਾਨ ਹੈ। ਮਾਂ ਅੰਨਪੂਰਨਾ ਨੂੰ ਭੋਜਨ ਦੀ ਦੇਵੀ ਵਜੋਂ ਪੂਜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮਾਤਾ ਅੰਨਪੂਰਨਾ ਦੀ ਕਿਰਪਾ ਨਾਲ ਹੀ ਪਰਿਵਾਰ ਦੇ ਮੈਂਬਰਾਂ ਨੂੰ ਭੋਜਨ ਮਿਲਦਾ ਹੈ।

ਅੰਨਪੂਰਨਾ ਦੇਵੀ

ਜੋ ਵੀ ਸ਼ਰਧਾਲੂ ਅੰਨਪੂਰਨਾ ਦੇਵੀ ਦੀ ਸੱਚੀ ਸ਼ਰਧਾ ਨਾਲ ਪੂਜਾ ਕਰਦੈ, ਉਸ ਦਾ ਘਰ ਕਦੇ ਵੀ ਭੋਜਨ ਤੋਂ ਖਾਲੀ ਨਹੀਂ ਰਹਿੰਦਾ। ਮਾਤਾ ਅੰਨਪੂਰਨਾ ਨੂੰ ਭੋਜਨ, ਚੰਗੀ ਕਿਸਮਤ ਅਤੇ ਦੌਲਤ ਦੀ ਦੇਵੀ ਵਜੋਂ ਪੂਜਿਆ ਜਾਂਦਾ ਹੈ

ਮਾਤਾ ਅੰਨਪੂਰਨਾ ਦੀ ਮੂਰਤੀ ਦੀ ਸਹੀ ਦਿਸ਼ਾ

ਵਾਸਤੂ ਸ਼ਾਸਤਰ ਦੇ ਅਨੁਸਾਰ, ਮਾਤਾ ਅੰਨਪੂਰਨਾ ਦੀ ਤਸਵੀਰ ਲਈ ਸਭ ਤੋਂ ਸ਼ੁਭ ਦਿਸ਼ਾ ਪੂਰਬ-ਦੱਖਣੀ ਦਿਸ਼ਾ ਯਾਨੀ ਦੱਖਣ-ਪੂਰਬੀ ਕੋਣ ਦਾ ਮੱਧ ਹਿੱਸਾ ਹੈ। ਇਸ ਦਿਸ਼ਾ ਵਿੱਚ ਦੇਵਤੇ ਨਿਵਾਸ ਕਰਦੇ ਹਨ।

ਘਰ ਦੇ ਮੰਦਰ 'ਚ

ਘਰ ਦੇ ਮੰਦਰ 'ਚ ਮਾਤਾ ਅੰਨਪੂਰਨਾ ਦੀ ਤਸਵੀਰ ਰੱਖਦੇ ਹੋ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦੈ। ਮਾਂ ਦੀ ਨਿਯਮਿਤ ਪੂਜਾ ਕਰੋ ਤੇ ਉਨ੍ਹਾਂ ਨੂੰ ਭੋਜਨ ਚੜ੍ਹਾਓ। ਮੰਦਰ ਦੇ ਉੱਤਰ-ਪੂਰਬ ਦਿਸ਼ਾ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਅੰਨਪੂਰਨਾ ਮਾਤਾ ਦੀ ਤਸਵੀਰ ਨੂੰ ਭੰਡਾਰ ਗ੍ਰਹਿ ਵਿੱਚ ਰੱਖੋ

ਘਰ 'ਚ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਅਨਾਜ ਸਟੋਰ ਕਰਦੇ ਹੋ ਤਾਂ ਉਸ ਜਗ੍ਹਾ 'ਤੇ ਮਾਂ ਦੀ ਤਸਵੀਰ ਵੀ ਲਗਾਓ, ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਦੀਵਾਰ 'ਤੇ ਤੁਸੀਂ ਤਸਵੀਰ ਲਗਾ ਰਹੇ ਹੋ, ਉਹ ਬਾਥਰੂਮ ਨਾਲ ਨਾ ਜੁੜੀ ਹੋਵੇ।

ਰਸੋਈ 'ਚ ਮਾਤਾ ਅੰਨਪੂਰਨਾ ਦੀ ਤਸਵੀਰ ਲਗਾਓ

ਮਾਤਾ ਅੰਨਪੂਰਨਾ ਦੀ ਮੂਰਤੀ ਨੂੰ ਰਸੋਈ ਦੀ ਉੱਤਰ-ਪੂਰਬ ਦਿਸ਼ਾ 'ਚ ਰੱਖੋ ਤਾਂ ਕਿ ਮਾਂ ਅੰਨਪੂਰਨਾ ਦਾ ਆਸ਼ੀਰਵਾਦ ਹਮੇਸ਼ਾ ਪਰਿਵਾਰ 'ਤੇ ਬਣਿਆ ਰਹੇ। ਇਸ ਨਾਲ ਘਰ 'ਚ ਕਦੇ ਵੀ ਭੋਜਨ ਦੀ ਕਮੀ ਨਹੀਂ ਆਵੇਗੀ

ਅੰਨਪੂਰਨਾ ਮਾਤਾ ਦੀ ਸਥਾਪਨਾ ਕਿਵੇਂ ਕਰੀਏ

ਰਸੋਈ ਵਿੱਚ ਮਾਤਾ ਅੰਨਪੂਰਨਾ ਦੀ ਮੂਰਤੀ ਸਥਾਪਤ ਕਰਨ ਲਈ ਇੱਕ ਸਾਫ਼ ਥਾਲੀ 'ਚ ਕੁਝ ਅਕਸ਼ਤ ਪਾ ਕੇ ਉਸ ਵਿੱਚ ਮੂੰਗੀ ਦੀ ਦਾਲ ਦੇ ਕੁਝ ਦਾਣੇ ਪਾ ਦਿਓ। ਇਸ 'ਤੇ ਮਾਂ ਦੀ ਮੂਰਤੀ ਰੱਖੋ ਅਤੇ ਉਸ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ।

ਰਸੋਈ 'ਚ ਮਾਤਾ ਅੰਨਪੂਰਨਾ ਦੀ ਤਸਵੀਰ ਹੈ, ਇਸ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਰਸੋਈ 'ਚ ਮਾਤਾ ਅੰਨਪੂਰਨਾ ਦੀ ਤਸਵੀਰ ਲੱਗੀ ਹੋਈ ਹੈ ਤਾਂ ਉਸ ਜਗ੍ਹਾ 'ਤੇ ਬਿਨਾਂ ਇਸ਼ਨਾਨ ਕੀਤੇ ਕਦੇ ਨਾ ਜਾਓ, ਤੁਹਾਨੂੰ ਕਦੇ ਵੀ ਮਾਸਾਹਾਰੀ ਭੋਜਨ ਨਹੀਂ ਪਕਾਉਣਾ ਚਾਹੀਦਾ, ਪਿਆਜ਼ ਅਤੇ ਲਸਣ ਤੋਂ ਬਿਨਾਂ ਖਾਣਾ ਪਕਾਓ।

Kundali Dosh: ਜੀਵਨ 'ਚ ਹਰ ਸਮੇਂ ਪਰੇਸ਼ਾਨੀ ਦਿੰਦੇ ਹਨ ਕੁੰਡਲੀ ਦੇ ਇਹ ਖ਼ਤਰਨਾਕ ਦੋਸ਼