ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ


By Neha Diwan12, Feb 2023 10:51 AMpunjabijagran.com

ਪ੍ਰਦੂਸ਼ਣ

ਇਨ੍ਹੀਂ ਦਿਨੀਂ ਵਧਦੇ ਪ੍ਰਦੂਸ਼ਣ ਅਤੇ ਧੂੜ ਭਰੀ ਮਿੱਟੀ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਆਮ ਹੋ ਗਈਆਂ ਹਨ। ਕੋਈ ਨਾ ਕੋਈ ਚਮੜੀ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦਾ ਹੈ।

ਮੁਹਾਸੇ

ਮੁਹਾਸੇ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹਨ। ਚਿਹਰੇ 'ਤੇ ਮੁਹਾਸੇ ਹੋਣ ਕਾਰਨ ਨਾ ਸਿਰਫ ਇਹ ਤੁਹਾਡੀ ਸੁੰਦਰਤਾ ਨੂੰ ਘਟਾਉਂਦਾ ਹੈ, ਸਗੋਂ ਇਸ ਕਾਰਨ ਕਈ ਵਾਰ ਤੁਹਾਨੂੰ ਦਰਦ ਤੋਂ ਵੀ ਗੁਜ਼ਰਨਾ ਪੈਂਦਾ ਹੈ।

ਸ਼ਹਿਦ

ਇਸ ਦੇ ਲਈ ਰਾਤ ਨੂੰ ਸੌਂਦੇ ਸਮੇਂ ਮੁਹਾਸੇ ਦੀ ਜਗ੍ਹਾ 'ਤੇ ਸ਼ਹਿਦ ਲਗਾਓ ਤੇ ਫਿਰ ਸਵੇਰੇ ਸਾਫ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।

ਗ੍ਰੀਨ ਟੀ

ਇਸਦੇ ਲਈ ਗ੍ਰੀਨ ਟੀ ਦਾ ਇੱਕ ਬੈਗ ਠੰਡਾ ਹੋਣ ਲਈ ਫਰਿੱਜ ਵਿੱਚ ਰੱਖੋ। ਇਸ ਤੋਂ ਬਾਅਦ ਰਾਤ ਨੂੰ ਸੌਂਦੇ ਸਮੇਂ ਇਸ ਠੰਡੇ ਟੀ ਬੈਗ ਨੂੰ ਮੁਹਾਸੇ 'ਤੇ ਰੱਖੋ। ਐਂਟੀ-ਇੰਫਲੇਮੇਟਰੀ ਗੁਣ ਸੋਜ ਤੇ ਲਾਲੀ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ।

ਟੀ ਟ੍ਰੀ ਆਇਲ

ਇਸ ਦੇ ਲਈ ਚਮੜੀ 'ਤੇ ਲਗਾਏ ਜਾਣ ਵਾਲੇ ਕਿਸੇ ਵੀ ਤੇਲ 'ਚ ਟੀ ਟ੍ਰੀ ਆਇਲ ਦੀ 1 ਬੂੰਦ ਮਿਲਾਓ ਅਤੇ ਫਿਰ ਇਸ ਮਿਸ਼ਰਣ ਨੂੰ ਕਾਟਨ ਦੀ ਮਦਦ ਨਾਲ ਮੁਹਾਸੇ 'ਤੇ ਲਗਾਓ।

ਬਰਫ਼

ਇੱਕ ਬਰਫ਼ ਨੂੰ ਇੱਕ ਪਤਲੇ ਕੱਪੜੇ ਵਿੱਚ ਲਪੇਟੋ ਅਤੇ ਇਸ ਨੂੰ ਮੁਹਾਸੇ 'ਤੇ ਹੌਲੀ-ਹੌਲੀ ਰਗੜੋ। ਧਿਆਨ ਰੱਖੋ ਕਿ ਤੁਸੀਂ 20 ਸੈਕਿੰਡ ਤੋਂ ਜ਼ਿਆਦਾ ਬਰਫ਼ ਨੂੰ ਚਮੜੀ 'ਤੇ ਨਾ ਰੱਖੋ। ਦਿਨ 'ਚ ਦੋ ਵਾਰ ਕਰਨ ਕਰੋ।

ਐਲੋਵੇਰਾ ਜੈੱਲ

ਇਸ ਦੇ ਨਾਲ ਹੀ ਮੁਹਾਸੇ ਤੋਂ ਛੁਟਕਾਰਾ ਪਾਉਣ ਲਈ ਮੁਹਾਸੇ ਵਾਲੇ ਹਿੱਸੇ 'ਤੇ ਐਲੋਵੇਰਾ ਜੈੱਲ ਲਗਾਓ ਅਤੇ ਰਾਤ ਨੂੰ ਸੌਂ ਜਾਓ। ਸਵੇਰੇ ਉੱਠ ਕੇ ਆਪਣਾ ਚਿਹਰਾ ਧੋ ਲਓ। ਇਸ ਦਾ ਅਸਰ ਕੁਝ ਹੀ ਦਿਨਾਂ 'ਚ ਦਿਖਾਈ ਦੇਵੇਗਾ।

ਦਹੀਂ ਨਾਲ ਇਹ 5 ਚੀਜ਼ਾਂ ਲੈਣ ਨਾਲ ਹੋ ਸਕਦੈ ਸਿਹਤ ਨੂੰ ਨੁਕਸਾਨ