ਕਿਸੇ ਵੀ ਔਰਤ ਨੂੰ ਮਾਹਵਾਰੀ ਦੇ ਦੌਰਾਨ ਆਪਣੇ ਆਪ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਖਾਣ-ਪੀਣ ਦੀਆਂ ਆਦਤਾਂ ਅਤੇ ਰੋਜ਼ਾਨਾ ਰੁਟੀਨ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ।
ਇਸ ਸਮੇਂ ਦਰਦ, ਵਹਾਅ ਤੇ ਪੀਐਮਐਸ ਵਰਗੀਆਂ ਸਮੱਸਿਆਵਾਂ ਹਰ ਕਿਸੇ ਲਈ ਵੱਖੋ-ਵੱਖਰੀਆਂ ਹੁੰਦੀਆਂ ਹਨ।
ਤੁਹਾਨੂੰ ਆਪਣੀ ਮਾਹਵਾਰੀ ਦੌਰਾਨ ਕੋਈ ਵੀ ਭਾਰੀ ਕਸਰਤ ਨਹੀਂ ਕਰਨੀ ਚਾਹੀਦੀ। ਇਹਨਾਂ 4-5 ਦਿਨਾਂ ਵਿੱਚ ਤੁਹਾਡਾ ਸਰੀਰ ਪਹਿਲਾਂ ਹੀ ਡੀਟੌਕਸ ਪੜਾਅ ਵਿੱਚ ਹੈ। ਇਸ ਲਈ ਇਸ ਨੂੰ ਆਰਾਮ ਦੇਣਾ ਚਾਹੀਦਾ ਹੈ।
ਆਰਾਮ ਕਰਨਾ ਅਤੇ ਗਰਮ ਭੋਜਨ ਖਾਣਾ ਜ਼ਰੂਰੀ ਹੈ। ਇਨ੍ਹਾਂ ਦਿਨਾਂ ਦੌਰਾਨ ਤੁਹਾਨੂੰ ਬਹੁਤ ਜ਼ਿਆਦਾ ਭਾਰੀ ਅਤੇ ਤੇਲਯੁਕਤ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਹਵਾਰੀ ਦੇ ਪ੍ਰਵਾਹ ਅਤੇ ਕੜਵੱਲ ਨੂੰ ਵੀ ਪ੍ਰਭਾਵਿਤ ਕਰ ਸਕਦੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਤਣਾਅ ਵਿਚ ਰਹਿੰਦੇ ਹੋ, ਬਹੁਤ ਜ਼ਿਆਦਾ ਕਸਰਤ ਕਰਦੇ ਹੋ ਜਾਂ ਦੌੜਦੇ ਹੋ, ਤਾਂ ਇਸ ਨਾਲ ਸਰੀਰ ਵਿਚ ਵਾਤ ਦੋਸ਼ ਵਧ ਸਕਦਾ ਹੈ।
ਇਸ ਸਮੇਂ ਅਦਰਕ ਤੇ ਹੋਰ ਕਈ ਹਰਬਲ ਚਾਹ ਤੁਹਾਨੂੰ ਰਾਹਤ ਪ੍ਰਦਾਨ ਕਰ ਸਕਦੀਆਂ ਹਨ। ਇਸ ਸਮੇਂ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਨਾਭੀ 'ਚ ਤੇਲ ਦੀ ਮਾਲਿਸ਼ ਕਰਨ ਨਾਲ ਵੀ ਰਾਹਤ ਮਿਲ ਸਕਦੀ ਹੈ।