ਪਸੀਨਾ ਆਉਣਾ ਇਕ ਆਮ ਪ੍ਰਕਿਰਿਆ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ, ਕੁਝ ਲੋਕਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਤੇ ਉਹ ਪਸੀਨੇ ਦੀ ਬਦਬੂ ਕਾਰਨ ਪਰੇਸ਼ਾਨੀ ਰਹਿੰਦੇ ਹਨ।
ਬਹੁਤ ਜ਼ਿਆਦਾ ਪਸੀਨਾ ਆਉਣ ਦੀ ਸਥਿਤੀ ਨੂੰ ਹਾਈਪਰਹਾਈਡਰੋਸਿਸ ਕਿਹਾ ਜਾਂਦਾ ਹੈ। ਇਹ ਪ੍ਰਾਇਮਰੀ ਅਤੇ ਸੈਕੰਡਰੀ ਦੋ ਤਰ੍ਹਾਂ ਦੇ ਹੁੰਦੇ ਹਨ।
ਪਸੀਨੇ ਦੀਆਂ ਗ੍ਰੰਥੀਆਂ ਦਾ ਜ਼ਿਆਦਾ ਕੰਮ ਕਰਨਾ, ਜੈਨੇਟਿਕ ਹੋ ਸਕਦਾ ਹੈ। ਪਰ ਸੈਕੰਡਰੀ ਕਾਰਨ ਦਵਾਈ, ਚਿੰਤਾ ਜਾਂ ਕਿਸੇ ਬਿਮਾਰੀ ਦਾ ਮਾੜਾ ਪ੍ਰਭਾਵ ਹੋ ਸਕਦਾ ਹੈ।
ਸਾਫ਼ ਅਤੇ ਖੁਸ਼ਕ ਚਮੜੀ 'ਤੇ ਐਂਟੀਪਰਸਪਿਰੈਂਟ ਦੀ ਵਰਤੋਂ ਕਰੋ। ਜੇਕਰ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਓ ਤਾਂ ਇਹ ਜ਼ਿਆਦਾ ਅਸਰਦਾਰ ਹੈ।
ਪਸੀਨੇ ਕਾਰਨ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਫੰਗਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਐਂਟੀ-ਫੰਗਲ ਪਾਊਡਰ ਦੀ ਵਰਤੋਂ ਕਰੋ, ਜੋ ਸਿਰਫ ਪਸੀਨੇ ਨੂੰ ਸੋਖ ਕੇ ਇਨਫੈਕਸ਼ਨ ਨੂੰ ਰੋਕਣ ਲਈ ਬਣਾਇਆ ਜਾਂਦਾ ਹੈ।
ਢਿੱਲੇ ਕੱਪੜੇ ਪਹਿਨਣ ਨਾਲ ਹਵਾ ਮਹਿਸੂਸ ਹੁੰਦੀ ਹੈ, ਜਿਸ ਨਾਲ ਚਮੜੀ ਠੰਢੀ ਰਹਿੰਦੀ ਹੈ ਅਤੇ ਪਸੀਨਾ ਘੱਟ ਜਾਂਦਾ ਹੈ।