ਘਰ 'ਚ ਕਿਵੇਂ ਬਣਾਉਣਾ ਹੈ ਪਨੀਰ ਟਿੱਕਾ, ਇਨ੍ਹਾਂ ਟਿਪਸ ਨੂੰ ਅਜ਼ਮਾਓ


By Neha Diwan2023-03-07, 12:12 ISTpunjabijagran.com

ਪਨੀਰ ਟਿੱਕਾ

ਪਨੀਰ ਟਿੱਕਾ ਉਨ੍ਹਾਂ ਲੋਕਾਂ ਲਈ ਪਸੰਦੀਦਾ ਪਕਵਾਨਾਂ ਵਿੱਚੋਂ ਇੱਕ ਹੈ ਜੋ ਘਰ ਤੋਂ ਬਾਹਰ ਖਾਣ ਦੇ ਸ਼ੌਕੀਨ ਹਨ। ਇਹ ਆਮ ਤੌਰ 'ਤੇ ਸਟਾਰਟਰ ਵਜੋਂ ਵਰਤਿਆ ਜਾਂਦਾ ਹੈ। ਪਨੀਰ ਟਿੱਕਾ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ।

ਇਸਨੂੰ ਘਰ ਵਿੱਚ ਬਣਾਉਣ ਤੋਂ ਕਰਦੇ ਹਨ ਪਰਹੇਜ਼

ਹੋਟਲਾਂ ਅਤੇ ਢਾਬਿਆਂ ਵਿੱਚ ਮਿਲਣ ਵਾਲੇ ਪਨੀਰ ਟਿੱਕੇ ਦੀ ਗੱਲ ਵੱਖਰੀ ਹੈ। ਪਨੀਰ ਟਿੱਕਾ ਆਮ ਤੌਰ 'ਤੇ ਤੰਦੂਰ ਵਿੱਚ ਪਕਾਇਆ ਜਾਂਦਾ ਹੈ, ਇਸ ਲਈ ਲੋਕ ਇਸਨੂੰ ਘਰ ਵਿੱਚ ਬਣਾਉਣ ਤੋਂ ਪਰਹੇਜ਼ ਕਰਦੇ ਹਨ।

ਤੰਦੂਰ ਤੋਂ ਬਿਨਾਂ ਵੀ ਬਣਾਇਆ ਜਾਂ ਸਕਦੈ

ਤੁਸੀਂ ਚਾਹੋ ਤਾਂ ਬਿਨਾਂ ਤੰਦੂਰ ਦੇ ਵੀ ਇਸ ਨੂੰ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਅਜਿਹੇ 'ਚ ਇਹ ਨੁਸਖਾ ਸਵਾਦ ਹੋਣ ਦੇ ਨਾਲ-ਨਾਲ ਸਰੀਰ ਨੂੰ ਕੁਝ ਹੱਦ ਤੱਕ ਲਾਭ ਵੀ ਪਹੁੰਚਾਉਂਦਾ ਹੈ।

ਇਸਨੂੰ ਬਣਾਉਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ

ਪਨੀਰ ਦੇ ਨਾਲ, ਸ਼ਿਮਲਾ ਮਿਰਚ ਤੇ ਹੋਰ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਪਨੀਰ ਟਿੱਕਾ ਬਣਾਉਣ ਲਈ ਕੀਤੀ ਜਾਂਦੀ ਹੈ। ਜੇ ਤੁਸੀਂ ਵੀ ਹੋਟਲ ਵਰਗਾ ਪਨੀਰ ਟਿੱਕਾ ਖਾਣਾ ਚਾਹੁੰਦੇ ਹੋ ਤਾਂ ਘਰ 'ਚ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ।

ਪਨੀਰ ਟਿੱਕਾ ਬਣਾਉਣ ਲਈ ਸਮੱਗਰੀ

500 ਗ੍ਰਾਮ ਪਨੀਰ, 1/2 ਕੱਪ ਦਹੀਂ, 2 ਚਮਚ ਕਰੀਮ, 1 ਚੱਮਚ ਕਾਲੀ ਮਿਰਚ, 1 ਚਮਚ ਧਨੀਆ ਪਾਊਡਰ, 1 ਚਮਚ ਹਰੀ ਮਿਰਚ ਦਾ ਪੇਸਟ, 1 ਚੱਮਚ ਮੱਖਣ, 1 ਚਮਚ ਤੇਲ

ਢੰਗ:

ਪਹਿਲਾਂ ਇਕ ਕਟੋਰੀ 'ਚ ਦਹੀਂ, ਛੋਲਿਆਂ ਦਾ ਆਟਾ, ਧਨੀਆ ਪਾਊਡਰ, ਕਾਲੀ ਮਿਰਚ, ਹਰੀ ਮਿਰਚ ਦਾ ਪੇਸਟ ਮਿਲਾ ਲਓ। ਪਨੀਰ ਦੇ ਟੁਕੜੇ, ਸਵਾਦ ਅਨੁਸਾਰ ਨਮਕ ਪਾਓ। ਇਸ ਮਿਸ਼ਰਣ ਨੂੰ 20-25 ਮਿੰਟ ਲਈ ਫਰਿੱਜ 'ਚ ਰੱਖੋ।

ਅੱਗੇ ਇਹ ਕਰਨਾ ਹੋਵੇਗਾ

ਇਕ ਪੈਨ ਲਓ ਤੇ ਉਸ ਵਿਚ ਮੱਖਣ ਪਾ ਕੇ ਗਰਮ ਕਰੋ। ਜਦੋਂ ਮੱਖਣ ਪਿਘਲ ਜਾਵੇ ਤਾਂ ਇਸ 'ਚ ਪਨੀਰ ਦੇ ਕੁਝ ਟੁਕੜੇ ਪਾਓ ਅਤੇ ਇਸ ਨੂੰ ਦੋਵੇਂ ਪਾਸਿਆਂ ਤੋਂ ਹਲਕਾ ਸੁਨਹਿਰੀ ਹੋਣ ਤਕ ਚੰਗੀ ਤਰ੍ਹਾਂ ਸੇਕ ਲਓ। ਮੱਧਮ ਅੱਗ 'ਤੇ ਹੀ ਪਕਾਓ।

ਸ਼ਿਮਲਾ ਮਿਰਚ ਤੇ ਪਿਆਜ਼ ਪਾਓ

ਹੁਣ ਅੱਗ ਨੂੰ ਹੌਲੀ ਕਰੋ ਤੇ ਪੈਨ ਵਿਚ ਬਚੇ ਹੋਏ ਮੱਖਣ ਵਿਚ ਜੀਰਾ ਪਾਊਡਰ ਤੇ ਅਦਰਕ ਦਾ ਪੇਸਟ ਪਾਓ ਅਤੇ ਵੱਡੇ ਚੱਮਚ ਨਾਲ ਚੰਗੀ ਤਰ੍ਹਾਂ ਹਿਲਾਓ। ਸ਼ਿਮਲਾ ਮਿਰਚ ਤੇ ਪਿਆਜ਼ ਪਾਓ ਅਤੇ 1 ਮਿੰਟ ਲਈ ਢੱਕ ਕੇ ਪਕਾਓ।

ਹਰੀ ਚਟਨੀ ਨਾਲ ਸਰਵ ਕਰੋ

ਇਸ ਤਰ੍ਹਾਂ ਘਰ 'ਚ ਹੀ ਤੁਹਾਡਾ ਹੋਟਲ ਸਟਾਈਲ ਪਨੀਰ ਟਿੱਕਾ ਤਿਆਰ ਹੈ। ਇਸ ਨੂੰ ਪਲੇਟ 'ਚ ਸਜਾਓ ਅਤੇ ਕੱਟੇ ਹੋਏ ਹਰੇ ਧਨੀਏ ਅਤੇ ਨਿੰਬੂ ਨਾਲ ਗਾਰਨਿਸ਼ ਕਰੋ। ਉੱਪਰ ਚਾਟ ਮਸਾਲਾ ਪਾਓ ਅਤੇ ਸਰਵ ਕਰੋ।

ਭਾਰਤ ਦੀਆਂ ਉਹ ਥਾਵਾਂ ਜੋ ਰਾਤ ਨੂੰ ਚਮਕਦੀਆਂ ਹਨ, ਹੁੰਦੈ ਜਾਦੂਈ ਅਨੁਭਵ