ਪ੍ਰੋਟੀਨ ਸਾਡੇ ਸਰੀਰ ਲਈ ਇੱਕ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ, ਜੋ ਮਾਸਪੇਸ਼ੀਆਂ ਦੇ ਵਿਕਾਸ, ਸੈੱਲਾਂ ਦੀ ਮੁਰੰਮਤ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਆਂਡੇ ਨੂੰ ਇੱਕ ਸੰਪੂਰਨ ਭੋਜਨ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਨੂੰ ਸਾਰੇ ਚੰਗੀ ਗੁਣਵੱਤਾ ਵਾਲੇ ਪ੍ਰੋਟੀਨ ਪ੍ਰਦਾਨ ਕਰਦਾ ਹੈ। ਇੱਕ ਦਰਮਿਆਨੇ ਆਕਾਰ ਦੇ ਆਂਡੇ (45-50 ਗ੍ਰਾਮ) ਵਿੱਚ ਲਗਪਗ 6 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਆਂਡਾ ਸਾਡੇ ਸਰੀਰ ਨੂੰ ਮਾਸਪੇਸ਼ੀਆਂ ਦੀ ਮੁਰੰਮਤ ਅਤੇ ਵਿਕਾਸ ਲਈ ਲੋੜੀਂਦੇ ਸਾਰੇ 9 ਜ਼ਰੂਰੀ ਅਮੀਨੋ ਐਸਿਡ ਪ੍ਰਦਾਨ ਕਰਦਾ ਹੈ। ਆਂਡਾ ਇੱਕ ਘੱਟ ਕੈਲੋਰੀ ਵਾਲਾ ਭੋਜਨ ਹੈ ਜੋ ਚੰਗਾ ਪੋਸ਼ਣ ਪ੍ਰਦਾਨ ਕਰਦੈ।
100 ਗ੍ਰਾਮ ਪਨੀਰ ਵਿੱਚ ਲਗਪਗ 18-20 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਕਿ ਆਂਡੇ ਨਾਲੋਂ ਵੱਧ ਹੁੰਦਾ ਹੈ। ਇਸ ਵਿੱਚ ਕੈਸੀਨ ਪ੍ਰੋਟੀਨ ਹੁੰਦਾ ਹੈ, ਜੋ ਹੌਲੀ-ਹੌਲੀ ਪਚਦਾ ਹੈ ਅਤੇ ਮਾਸਪੇਸ਼ੀਆਂ ਨੂੰ ਲੰਬੇ ਸਮੇਂ ਤੱਕ ਪ੍ਰੋਟੀਨ ਪ੍ਰਦਾਨ ਕਰਦਾ ਹੈ।
ਪਨੀਰ ਵਿੱਚ ਮੌਜੂਦ ਚਰਬੀ ਊਰਜਾ ਬਣਾਈ ਰੱਖਦੀ ਹੈ, ਪਰ ਇਸਦੀ ਕੈਲੋਰੀਜ਼ ਜ਼ਿਆਦਾ ਹੋਣ ਕਾਰਨ (ਪ੍ਰਤੀ 100 ਗ੍ਰਾਮ ਲਗਭਗ 250 ਕੈਲੋਰੀਜ਼), ਇਸਨੂੰ ਨਿਯੰਤਰਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ।
ਜੇਕਰ ਤੁਸੀਂ ਘੱਟ ਕੈਲੋਰੀ ਵਾਲਾ, ਜਲਦੀ ਪਚਣ ਵਾਲਾ ਪ੍ਰੋਟੀਨ ਚਾਹੁੰਦੇ ਹੋ ਤਾਂ ਆਂਡਾ ਸੰਪੂਰਨ ਹੈ। ਇਸ ਦੇ ਨਾਲ ਹੀ, ਜੇਕਰ ਮਾਸਪੇਸ਼ੀਆਂ ਦੇ ਵਾਧੇ ਲਈ ਅਤੇ ਲੰਬੇ ਸਮੇਂ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ ਤਾਂ ਪਨੀਰ ਬਿਹਤਰ ਹੈ।