ਪਾਕਿਸਤਾਨੀ ਅਦਾਕਾਰ ਜਿਨ੍ਹਾਂ ਨੇ ਬਾਲੀਵੁੱਡ’ਚ ਵੀ ਕਮਾਇਆ ਨਾਂ
By
2023-03-04, 11:47 IST
punjabijagran.com
ਪਾਕਿਸਤਾਨੀ ਕਲਾਕਾਰ
ਕਈ ਅਜਿਹੀ ਪਾਕਿਸਤਾਨੀ ਕਲਾਕਾਰ ਹਨ ਜਿਨ੍ਹਾਂ ਨੇ ਬਾਲੀਵੁੱਡ ਵਿਚ ਵੀ ਬਹੁਤ ਨਾਂ ਕਮਾਇਆ ਹੈ। ਅੱਜ ਅਸੀਂ ਉਨ੍ਹਾਂ ਪਾਕਿਸਤਾਨੀ ਅਦਾਕਾਰਾਂ ਦੀ ਗੱਲ ਕਰਾਂਗੇ।
ਅਲੀ ਜ਼ਫ਼ਰ
ਅਲੀ ਜ਼ਫ਼ਰ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ਅਤੇ ਗਾਣਿਆਂ ਲਈ ਵੀ ਕਾਫੀ ਮਸ਼ਹੂੁਰ ਹਨ।
ਫਵਾਦ ਖਾਨ
ਫਵਾਦ ਖਾਨ ਫਿਲਮ ਏ ਦਿਲ ਹੈ ਮੁਸ਼ਕਲ ਅਤੇ ਕਪੂਰ ਐਂਡ ਸੰਨਜ਼ ਵਿਚ ਕੰਮ ਕੀਤਾ। ਅਦਾਕਾਰ ਦੀ ਐਕਟਿੰਗ ਕਾਫੀ ਪਸੰਦ ਕੀਤੀ ਜਾਂਦੀ ਹੈ।
ਮਾਹਿਰਾ ਖਾਨ
ਸ਼ਾਹਰੁਖ ਖਾਨ ਦੀ ਫਿਲਮ ਰਈਸ ਵਿਚ ਮਾਹਿਰਾ ਖਾਨ ਨੂੰ ਲੀਡ ਰੋਲ ਵਿਚ ਦੇਖਿਆ ਗਿਆ ਹੈ। ਅਦਾਕਾਰ ਦੀ ਖੂਬਸੂਰਤੀ ਦੀ ਵੀ ਕਾਫੀ ਤਾਰੀਫ਼ ਕੀਤੀ ਜਾਂਦੀ ਹੈ।
ਇਮਰਾਨ ਅੱਬਾਸ
ਇਮਰਾਨ ਅੱਬਾਸ ਨੇ ਬਾਲੀਵੁੱਡ ਵਿਚ ਅਦਾਕਾਰ ਬਿਪਾਸ਼ਾ ਬਸੂ ਨਾਲ ਫਿਲਮ ਕ੍ਰਿਏਚਰ ਵਿਚ ਕੰਮ ਕੀਤਾ ਸੀ। ਫਿਲਮ ਦਾ ਗਾਣਾ ਸਾਵਨ ਆਇਆ ਹੈ ਕਾਫੀ ਮਸ਼ਹੂਰ ਸੀ।
ਮਾਇਰਾ ਹੁਸੈਨ
ਫਿਲਮ ਸਨਮ ਤੇਰੀ ਕਸਮ ਵਿਚ ਮਾਇਰਾ ਹੁਸੈਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਅਦਾਕਾਰਾ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ ਸੀ।
ਸਬਾ ਕਮਰ
ਸਬਾ ਕਮਰ ਨੇ ਬਾਲੀਵੁੱਡ ਦੀਆਂ ਕਈ ਮੂਵੀਜ਼ ਵਿਚ ਕੰਮ ਕੀਤਾ ਪਰ ਮਸ਼ਹੂਰ ਅਦਾਕਾਰ ਇਰਫਾਨ ਖਾਨ ਨਾਲ ਫਿਲਮ ਹਿੰਦੀ ਮੀਡੀਅਮ ਵਿਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ।
ਸਜਲ ਅਲੀ
ਸਜਲ ਅਲੀ ਨੇ ਮਸ਼ਹੂੁਰ ਅਭਿਨੇਤਰੀ ਸ੍ਰੀਦੇਵੀ ਨਾਲ ਫਿਲਮ ਮੌਮ ਵਿਚ ਕੰਮ ਕੀਤਾ ਸੀ।
ਸ਼ਾਹਰੁਖ਼ ਖਾਨ ਦੇ ਜਨਮਦਿਨ ’ਤੇ ਫੈਨਜ਼ ਲਈ ਖਾਸ ਤੋਹਫ਼ਾ, ਫਿਰ ਤੋਂ ਰਿਲੀਜ਼ ਹੋਵੇਗੀ ਡੀਡੀਐਲਜੇ
Read More