ਅਕਸਰ ਅਸੀਂ ਅਜਿਹੇ ਉਪਾਅ ਅਜ਼ਮਾਉਂਦੇ ਹਾਂ, ਜਿਸ ਨਾਲ ਵਾਲ ਖਰਾਬ ਹੋਣ ਲੱਗਦੇ ਹਨ। ਇਹ ਉਹਨਾਂ ਵਿੱਚੋਂ ਇੱਕ ਹੈ। ਪਿਆਜ਼ ਦੇ ਰਸ ਦੇ ਨਾਲ ਕਦੇ ਵੀ ਨਿੰਬੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਪਿਆਜ਼ ਦਾ ਰਸ ਅਤੇ ਨਿੰਬੂ ਦਾ ਰਸ ਦੋਵੇਂ ਹੀ ਤੇਜ਼ਾਬੀ ਹੁੰਦੇ ਹਨ। ਇਨ੍ਹਾਂ ਨੂੰ ਮਿਲਾਉਣ ਨਾਲ ਵਾਲਾਂ 'ਚ ਖੁਸ਼ਕੀ ਅਤੇ ਡੈਂਡਰਫ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਤੁਹਾਨੂੰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਨਹੀਂ ਵਰਤਣਾ ਚਾਹੀਦਾ
ਜੇ ਤੁਸੀਂ ਆਪਣੇ ਵਾਲਾਂ ਵਿੱਚ ਪਿਆਜ਼ ਦੇ ਰਸ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦੇ ਨਾਲ ਕੈਮੀਕਲ ਉਤਪਾਦ ਬਿਲਕੁਲ ਨਾ ਲਗਾਓ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਵਾਲਾਂ ਨੂੰ ਨੁਕਸਾਨ ਹੋਵੇਗਾ।
ਇਸ ਕਾਰਨ ਵਾਲ ਟੁੱਟਣੇ ਵੀ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਵਾਲਾਂ 'ਚ ਜਲਣ ਵੀ ਸ਼ੁਰੂ ਹੋ ਜਾਵੇਗੀ। ਬਿਹਤਰ ਹੈ ਕਿ ਤੁਸੀਂ ਇਸ ਨੂੰ ਕੁਝ ਸਮੇਂ ਬਾਅਦ ਲਗਾਓ, ਤਾਂ ਕਿ ਵਾਲਾਂ ਨੂੰ ਨੁਕਸਾਨ ਨਾ ਹੋਵੇ।
ਅਸੀਂ ਅਕਸਰ ਵਾਲਾਂ ਦੀ ਮਾਲਿਸ਼ ਕਰਨ ਲਈ ਗਰਮ ਜਾਂ ਕੋਸੇ ਤੇਲ ਦੀ ਵਰਤੋਂ ਕਰਦੇ ਹਾਂ। ਇਸ ਕਾਰਨ ਵਾਲਾਂ ਦੀ ਸਕੈਲਪ ਨੂੰ ਪੋਸ਼ਣ ਮਿਲਦਾ ਹੈ। ਪਿਆਜ਼ ਦੇ ਰਸ ਨਾਲ ਵਾਲਾਂ ਦੀ ਮਾਲਿਸ਼ ਕਰ ਰਹੇ ਹੋ ਤਾਂ ਤੇਲ ਦੀ ਵਰਤੋਂ ਨਾ ਕਰੋ।
ਆਪਣੇ ਵਾਲਾਂ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰੋ। ਨਾਲ ਹੀ, ਮਾਹਰ ਦੀ ਸਲਾਹ ਲੈਣਾ ਨਾ ਭੁੱਲੋ।