ਸਾਉਣ ਮਹੀਨੇ ਦੇ ਸ਼ੁਕਲ ਦੀ ਪੰਚਮੀ ਤਰੀਕ ਨੂੰ ਨਾਗ ਪੰਚਮੀ ਮਨਾਈ ਜਾਂਦੀ ਹੈ। ਇਸ ਸਾਲ ਨਾਗ ਪੰਚਮੀ 9 ਅਗਸਤ ਨੂੰ ਮਨਾਈ ਜਾਵੇਗੀ।
ਨਾਗ ਪੰਚਮੀ ਦੇ ਦਿਨ ਭਗਵਾਨ ਸ਼ਿਵ ਤੇ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਨਾਗ ਦੇਵਤਾ ਦੀ ਪੂਜਾ ਕਰਨ ਨਾਲ ਕਾਲ ਸਰਪ ਦੋਸ਼ ਦੂਰ ਹੁੰਦਾ ਹੈ।
ਇਸ ਦਿਨ ਸ਼ਿਵ ਭਗਵਾਨ ਨੂੰ ਖੁਸ਼ ਕਰਨ ਲਈ ਸ਼ਿਵਲਿੰਗ ’ਤੇ ਜਲ ਚੜਾਉ। ਇਸ ਤਰ੍ਹਾਂ ਕਰਨ ਨਾਲ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
ਸ਼ਿਵਲਿੰਗ ’ਤੇ ਜਲ ਚੜਾਉਣ ਲਈ ਹਮੇਸ਼ਾ ਤਾਂਬੇ ਦੇ ਭਾਂਡੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤਾਂਬੇ ਦਾ ਭਾਂਡਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਇਸ ਦਿਨ ਸ਼ਿਵਲਿੰਗ ’ਤੇ ਬੇਲਪੱਤਰ ਜ਼ਰੂਰ ਚੜਾਓ। ਇਸ ਤਰ੍ਹਾਂ ਕਰਨ ਨਾਲ ਭੋਲੇਨਾਥ ਪ੍ਰਸੰਨ ਹੁੰਦੇ ਹਨ ਤੇ ਆਰਥਿਕ ਲਾਭ ਮਿਲਦੇ ਹਨ।
ਭਗਵਾਨ ਸ਼ਿਵ ਨੂੰ ਧਤੂਰਾ ਵੀ ਬਹੁਤ ਪਿਆਰਾ ਹੈ। ਇਸ ਲਈ ਪੂਜਾ ਕਰਦੇ ਸਮੇਂ ਧਤੂਰਾ ਚੜਾਓ। ਇਹ ਉਪਾਅ ਕਰਨ ਨਾਲ ਜੀਵਨ ’ਚ ਖ਼ੁਸ਼ਹਾਲੀ ਆਉਂਦੀ ਹੈ।
ਨਾਗ ਪੰਚਮੀ ਦੇ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਕੱਚਾ ਦੁੱਧ ਚੜਾਓ। ਇਸ ਨਾਲ ਜੀਵਨ ’ਚ ਸੁੱਖ-ਸ਼ਾਂਤੀ ਆਉਂਦੀ ਹੈ ਤੇ ਕੰਮ ’ਚ ਸਫ਼ਲਤਾ ਪ੍ਰਾਪਤ ਹੁੰਦੀ ਹੈ।
ਭਗਵਾਨ ਸ਼ਿਵ ਦੀ ਪੂਜਾ ’ਚ ਸ਼ਹਿਦ ਦਾ ਵਿਸ਼ੇਸ਼ ਮਹੱਤਵ ਹੈ। ਸ਼ਿਵ ਜੀ ਨੂੰ ਸ਼ਹਿਦ ਚੜਾਉਣ ਨਾਲ ਰੁਕੇ ਕੰਮ ’ਚ ਸਫ਼ਲਤਾ ਪ੍ਰਾਪਤ ਹੁੰਦੀ ਹੈ। ਓਮ ਨਮਹ ਸ਼ਿਵਾਯ ਦਾ ਜਾਪ ਕਰਨਾ ਵੀ ਚਾਹੀਦੈ।