ਮਰਹੂਮ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਮੌਜੂਦਾ ਪਾਕਿਸਤਾਨ ਦੇ ਗੋਵਿੰਦਪੁਰਾ ਸ਼ਹਿਰ 'ਚ ਹੋਇਆ ਸੀ।
ਮਿਲਖਾ ਸਿੰਘ ਦਾ ਜੀਵਨ ਸਿਰਫ਼ ਖੇਡਾਂ ਨੂੰ ਹੀ ਸਮਰਪਿਤ ਸੀ। ਉਨ੍ਹਾਂ ਦਾ ਜੀਵਨ ਦੁਨੀਆ ਭਰ ਦੇ ਖਿਡਾਰੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।
ਮਿਲਖਾ ਸਿੰਘ ਨੇ ਦੁਨੀਆ ਭਰ ਦੀਆਂ ਘੱਟੋ-ਘੱਟ 80 ਦੌੜਾਂ 'ਚ ਹਿੱਸਾ ਲਿਆ, ਜਿਸ 'ਚੋਂ 77 ਦੌੜਾਂ ਜਿੱਤ ਕੇ ਰਿਕਾਰਡ ਕਾਇਮ ਕੀਤਾ।
ਮਿਲਖਾ ਸਿੰਘ ਦੇ ਜੀਵਨ 'ਤੇ ਬਾਲੀਵੁੱਡ ਫਿਲਮ 'ਭਾਗ ਮਿਲਖਾ ਭਾਗ' ਵੀ ਬਣੀ ਹੈ। ਜਿਸ 'ਚ ਅਦਾਕਾਰ ਫਰਹਾਨ ਅਖ਼ਤਰ ਨੇ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ।
ਪਦਮਸ਼੍ਰੀ ਮਿਲਖਾ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ 'ਚ 200 ਮੀਟਰ ਤੇ 400 ਮੀਟਰ ਦੌੜ 'ਚ ਸੋਨ ਤਗਮਾ ਵੀ ਜਿੱਤਿਆ ਸੀ।
1960 'ਚ ਮਿਲਖਾ ਸਿੰਘ ਨੇ ਪਾਕਿਸਤਾਨ ਦੇ ਮਸ਼ਹੂਰ ਦੌੜਾਕ ਅਬਦੁਲ ਬਾਸਿਤ ਨੂੰ ਪਾਕਿਸਤਾਨ 'ਚ ਵੱਡੇ ਅੰਤਰ ਨਾਲ ਹਰਾਇਆ, ਜਿਸ ਤੋਂ ਬਾਅਦ ਅਯੂਬ ਖਾਨ ਨੇ ਉਨ੍ਹਾਂ ਨੂੰ 'ਫਲਾਇੰਗ ਸਿੱਖ' ਕਿਹਾ।
ਚੰਡੀਗੜ੍ਹ ਦੇ ਰਹਿਣ ਵਾਲੇ ਮਿਲਖਾ ਸਿੰਘ ਦਾ ਪਿਛਲੇ ਸਾਲ 2021 'ਚ ਦੇਹਾਂਤ ਹੋ ਗਿਆ ਸੀ।