Janmashtami : ਬਾਲ ਗੋਪਾਲ ਦੇ ਜਨਮ ਦਿਨ 'ਤੇ ਕਰੋ ਰਾਸ਼ੀ ਅਨੁਸਾਰ ਪੂਜਾ


By Neha diwan2023-09-05, 15:44 ISTpunjabijagran.com

ਮੇਖ

ਜੇਕਰ ਤੁਸੀਂ ਲੱਡੂ ਗੋਪਾਲ ਨੂੰ ਸ਼ੰਖ 'ਚ ਪਾਣੀ ਪਾ ਕੇ ਇਸ਼ਨਾਨ ਕਰੋ ਤੇ ਤਿਲਕ ਲਗਾਓ ਤਾਂ ਇਹ ਤੁਹਾਡੇ ਲਈ ਸ਼ੁਭ ਹੋਵੇਗਾ। ਤੁਸੀਂ ਲੱਡੂ ਗੋਪਾਲ ਨੂੰ ਗੁਲਾਬੀ ਕੱਪੜਿਆਂ ਪਹਿਨਾਓ।

ਬ੍ਰਿਸ਼ਭ

ਲੱਡੂ ਗੋਪਾਲ ਦਾ ਦੁੱਧ ਨਾਲ ਇਸ਼ਨਾਨ ਕਰੋ ਤੇ ਸਫੈਦ ਜਾਂ ਸੰਤਰੀ ਕੱਪੜੇ ਪਹਿਨਾਓ। ਭੋਗ ਵਿੱਚ ਦੁੱਧ ਦੀ ਮਠਿਆਈ ਚੜ੍ਹਾਓ।

ਮਿਥੁਨ

ਸ਼੍ਰੀ ਕ੍ਰਿਸ਼ਨ ਦੇ ਨਾਲ ਰਾਧਾ ਰਾਣੀ ਨੂੰ ਸਜਾਓ ਤੇ ਲਾਲ ਚੁੰਨੀ ਚੜ੍ਹਾਓ। ਲੱਡੂ ਗੋਪਾਲ ਨੂੰ ਪੀਲਾ ਚੰਦਨ ਲਗਾਓ ਤੇ ਕੇਲਾ ਚੜ੍ਹਾਓ।

ਕਰਕ

ਦੁੱਧ ਤੇ ਗੰਗਾ ਜਲ ਨੂੰ ਪਾਣੀ 'ਚ ਮਿਲਾ ਕੇ ਇਸ਼ਨਾਨ ਕਰੋ ਤੇ ਖੁਸ਼ਹਾਲੀ ਲਈ ਲੱਡੂ ਗੋਪਾਲ ਨੂੰ ਚਰਨਾਮ੍ਰਿਤ ਚੜ੍ਹਾਓ।

ਸਿੰਘ

ਸ਼ਹਿਦ ਅਤੇ ਗੰਗਾ ਜਲ ਮਿਲਾ ਕੇ ਲੱਡੂ ਗੋਪਾਲ ਦਾ ਇਸ਼ਨਾਨ ਕਰੋ। ਸੰਤਰੀ ਜਾਂ ਪੀਲੇ ਕੱਪੜੇ ਪਹਿਨਾਓ ਤੇ ਧਨੀਏ ਦੇ ਪੱਤੇ ਚੜ੍ਹਾਓ।

ਕੰਨਿਆ

ਲੱਡੂ ਗੋਪਾਲ ਨੂੰ ਘਿਓ ਅਤੇ ਦੁੱਧ ਦੇ ਨਾਲ ਸ਼ੰਖ ਵਿੱਚ ਜਲ ਲੈ ਕੇ ਇਸ਼ਨਾਨ ਕਰੋ। ਉਨ੍ਹਾਂ ਨੂੰ ਹਰੇ ਰੰਗ ਦੇ ਕੱਪੜੇ ਪਹਿਨਾਓ। ਭੋਗ ਵਿੱਚ ਚਰਨਾਮ੍ਰਿਤ ਭੇਟ ਕੀਤਾ ਗਿਆ।

ਤੁਲਾ

ਲੱਡੂ ਗੋਪਾਲ ਦਾ ਦੁੱਧ ਤੇ ਚੀਨੀ ਨਾਲ ਇਸ਼ਨਾਨ ਕਰੋ। ਚੰਦਨ ਦਾ ਤਿਲਕ ਲਗਾਓ। ਮੱਖਣ ਮਿਸ਼ਰੀ ਦਾ ਭੋਗ ਲਗਾਓ।

ਬ੍ਰਿਸ਼ਚਕ

ਲੱਡੂ ਗੋਪਾਲ ਨੂੰ ਗੰਗਾ ਦੇ ਜਲ ਨਾਲ ਇਸ਼ਨਾਨ ਕਰਵਾਓ। ਸੰਤਰੀ ਰੰਗ ਦੇ ਕੱਪੜੇ ਪਹਿਨਾਓ ਤੇ ਉਨ੍ਹਾਂ 'ਤੇ ਕੁਮਕੁਮ ਤਿਲਕ ਲਗਾਓ। ਭੋਗ ਵਿੱਚ ਨਾਰੀਅਲ ਤੇ ਮੱਖਣ ਚੜ੍ਹਾਓ।

ਧਨੁ

ਲੱਡੂ ਗੋਪਾਲ ਨੂੰ ਦੁੱਧ ਨਾਲ ਇਸ਼ਨਾਨ ਕਰਵਾਓ। ਲਾਲ ਕੱਪੜਿਆਂ ਨਾਲ ਸਜਾਓ ਤੇ ਨਾਰੀਅਲ ਦਾ ਭੋਗ ਚੜ੍ਹਾਓ।

ਮਕਰ

ਲੱਡੀ ਗੋਪਾਲ ਨੂੰ ਦੁੱਧ ਨਾਲ ਇਸ਼ਨਾਨ ਕਰਵਾਓ। ਆਟੇ ਦੀ ਪੰਜੀਰੀ ਚੜ੍ਹਾਓ ਤੇ ਚੜ੍ਹਾਵੇ ਵਿੱਚ ਤੁਲਸੀ ਦੇ ਪੱਤੇ ਰੱਖੋ।

ਕੁੰਭ

ਲੱਡੂ ਗੋਪਾਲ ਨੂੰ ਦੁੱਧ ਨਾਲ ਇਸ਼ਨਾਨ ਕਰਵਾਓ। ਹਰੇ ਜਾਂ ਨੀਲੇ ਰੰਗ ਦੇ ਕੱਪੜਿਆਂ ਨਾਲ ਸਜਾਓ ਤੇ ਵੇਸਨ ਦੀ ਮਿਠਾਈ ਚੜ੍ਹਾਓ।

ਮੀਨ

ਲੱਡੂ ਗੋਪਾਲ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ ਤੇ ਦੁੱਧ ਦੀ ਮਿਠਾਈ ਦੇ ਨਾਲ ਧਨੀਆ ਦੇ ਪੱਤੇ ਚੜ੍ਹਾਓ। ਜੇਕਰ ਤੁਸੀਂ ਲੱਡੂ ਗੋਪਾਲ ਨੂੰ ਲਾਲ ਕੱਪੜੇ ਪਹਿਨਾਓਗੇ ਤਾਂ ਇਹ ਤੁਹਾਡੇ ਲਈ ਸ਼ੁਭ ਹੋਵੇਗਾ।

ਸ਼੍ਰੀ ਕਿਸ਼ਨ ਦੇ ਜਨਮ ਦਿਨ 'ਤੇ ਇਸ ਤਰ੍ਹਾਂ ਕਰੋ ਪੂਜਾ, ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ