ਹੁਣ ਘਰ 'ਚ ਹੀ ਬਣਾਓ ਸੁਆਦੀ ਚਿਲੀ ਗਾਰਲਿਕ ਪਨੀਰ, ਜਾਣੋ ਤਰੀਕਾ
By Ramandeep Kaur
2022-11-20, 11:07 IST
punjabijagran.com
ਸੁਆਦੀ ਡਿਸ਼
ਬਾਹਰ ਦੇ ਖਾਣੇ ਨਾਲ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਜਾਣੋ ਘਰ 'ਚ ਹੀ ਸੁਆਦੀ ਤੇ ਸਿਹਤਮੰਦ ਚਿਲੀ ਗਾਰਲਿਕ ਪਨੀਰ ਬਣਾਉਣ ਦਾ ਇਹ ਤਰੀਕਾ...
ਸਮੱਗਰੀ
250 ਗ੍ਰਾਮ ਪਨੀਰ, 1 ਚਮਚ ਲਸਣ ਦਾ ਪੇਸਟ, 1 ਕੱਪ ਦਹੀਂ, 1 ਚੱਮਚ ਲਾਲ ਮਿਰਚ ਪਾਊਡਰ, 1 ਚੱਮਚ ਗਰਮ ਮਸਾਲਾ ਪਾਊਡਰ, 1 ਚੱਮਚ ਸੁੱਕਾ ਅੰਬਚੂਰ , ਕੱਟੀ ਹੋਈ ਸ਼ਿਮਲਾ ਮਿਰਚ, ਨਮਕ, 2 ਚਮਚ ਤੇਲ।
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪਨੀਰ ਨੂੰ ਕਿਊਬਜ਼ 'ਚ ਕੱਟ ਲਓ।
ਪੇਸਟ ਬਣਾਓ
ਇੱਕ ਕਟੋਰੀ 'ਚ ਦਹੀਂ, ਗਰਮ ਮਸਾਲਾ, ਸੁੱਕਾ ਅੰਬਚੂਰ, ਲਾਲ ਮਿਰਚ ਪਾਊਡਰ ਤੇ ਨਮਕ ਨੂੰ ਮਿਲਾ ਕੇ ਪੇਸਟ ਬਣਾ ਲਓ।
ਪਨੀਰ ਮਿਲਾਓ
ਫਿਰ ਇਸ ਪੇਸਟ 'ਚ ਪਨੀਰ ਦੇ ਕਿਊਬ ਮਿਲਾ ਕੇ ਕੁਝ ਦੇਰ ਲਈ ਛੱਡ ਦਿਓ।
ਭੁੰਨ ਲਓ
ਇਕ ਪੈਨ 'ਚ ਤੇਲ ਗਰਮ ਕਰ ਕੇ, ਇਸ ਵਿਚ ਕੱਟੀ ਸ਼ਿਮਲਾ ਮਿਰਚ ਅਤੇ ਲਸ੍ਹਣ ਦਾ ਪੇਸਟ ਪਾ ਕੇ ਭੁੰਨ ਲਓ।
ਫ੍ਰਾਈ ਕਰੋ
ਫਿਰ ਮੈਰੀਨੇਟ ਕੀਤੇ ਪਨੀਰ ਦੇ ਕਿਊਬ ਪਾਓ ਅਤੇ ਫ੍ਰਾਈ ਕਰੋ।
ਸਰਵ ਕਰੋ
ਹੁਣ ਚਿਲੀ ਗਾਰਲਿਕ ਪਨੀਰ ਤਿਆਰ ਹੈ। ਇਸ ਨੂੰ ਵਧੀਆ ਗਾਰਨਿਸ਼ਿੰਗ ਕਰ ਕੋ ਸਰਵ ਕਰੋ।
ਕੜ੍ਹੀ ਪੱਤਾ ਵਾਲਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਕਰਦੈ ਦੂਰ
Read More